ਅੰਬਾਲਾ- ਪੰਜਾਬ ਸੂਬੇ ਦੀ ਹਮੇਸ਼ਾ ਹੀ ਇਕ ਬਿਹਤਰੀਨ ਸਪੋਰਟਸ ਪਿੱਠ ਭੂਮੀ ਰਹੀ ਹੈ। ਹਾਕੀ ਲੈਜੰਡਜ਼ ਤੋਂ ਲੈ ਕੇ ਫੁੱਟਬਾਲ ਦੇ ਹੀਰੋ ਤੱਕ, ਸੂਬੇ ਨੇ ਦੇਸ਼ ਨੂੰ ਬਿਹਤਰੀਨ ਖਿਡਾਰੀ ਦਿੱਤੇ ਹਨ। ਫੁੱਟਬਾਲ ਦੀ ਖੇਡ ਨੂੰ ਕੇਂਦ੍ਰਿਤ ਕਰਦਿਆਂ ਹੁਣ ਆ ਰਹੀ ਹੈ ਟਿਪਸ ਫ਼ਿਲਮਜ਼ ਦੀ ਅਗਲੀ ਪੰਜਾਬੀ ਪੇਸ਼ਕਾਰੀ 'ਯਾਰਾਨਾ'। ਇਹ ਪ੍ਰੋਡਕਸ਼ਨ ਹੈ ਸੁਖਬੀਰ ਸੰਧਰ ਫ਼ਿਲਮਜ਼ ਪ੍ਰਾਈਵੇਟ ਲਿਮਟਿਡ ਦੀ, ਜਿਸ ਵਿਚ ਸਹਿਯੋਗ ਦਿੱਤਾ ਹੈ ਕਰੀਨਾ ਫ਼ਿਲਮਜ਼ ਨੇ। ਇਹ ਨਾਟਕੀ ਐਕਸ਼ਨ ਅਤੇ ਸਪੋਰਟਸ ਫ਼ਿਲਮ ਹੈ, ਜਿਸ ਵਿਚ ਯੁਵਰਾਜ ਹੰਸ, ਗੀਤਾ ਜ਼ੈਲਦਾਰ, ਗੈਵੀ ਚਹਿਲ, ਯੁਵਿਕਾ ਚੌਧਰੀ, ਰੂਪਾਲੀ ਸੂਦ, ਯਸ਼ਪਾਲ ਸ਼ਰਮਾ, ਡਾਲੀ ਮਿਨਹਾਸ ਅਤੇ ਪੁਨੀਤ ਇੱਸਰ ਨਜ਼ਰ ਆ ਰਹੇ ਹਨ। 24 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੁਖਬੀਰ ਸੰਧਰ ਅਤੇ ਰੰਜਨਾ ਕੈਂਟ ਨੇ ਅਤੇ ਕਹਾਣੀ, ਪਟਕਥਾ ਤੇ ਨਿਰਦੇਸ਼ਨ ਹੈ ਰਣਬੀਰ ਪੁਸ਼ਪ ਦੀ। ਅੱਜ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਸ਼ਹਿਰ ਵਿਚ ਸੀ।
ਇਹ ਫ਼ਿਲਮ ਪੰਜਾਬ ਦੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਸ ਵਿਚ ਸ਼ੂਟ ਕੀਤੀ ਗਈ ਹੈ ਅਤੇ ਖੇਡ ਦੇ ਹਰ ਚੰਗੇ-ਮਾੜੇ ਨੁਕਤਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਕਿਸੇ ਖੇਡ ਦੀ ਟੀਮ ਦੀ ਹੀ ਤਰ•ਾਂ ਫ਼ਿਲਮ ਦਾ ਵੀ ਹਰੇਕ ਕਿਰਦਾਰ ਬਰਾਬਰ ਅਹਿਮੀਅਤ ਰੱਖਦਾ ਹੈ। ਪ੍ਰੋਡਿਊਸਰ ਸੁਖਬੀਰ ਸੰਧਰ ਨੇ ਕਿਹਾ, 'ਸਾਡੇ ਦੇਸ਼ ਦੇ ਨੌਜਵਾਨ ਲਈ ਸਿਨੇਮਾ ਅਤੇ ਖੇਡ ਪ੍ਰੇਰਣਾ ਦਾ ਸਭ ਤੋਂ ਵੱਡਾ ਸਰੋਤ ਹਨ। ਅਸੀਂ ਇਨ੍ਹਾਂ ਦੋਵਾਂ ਦਾ ਸੁਮੇਲ ਚਾਹੁੰਦੇ ਸੀ, ਜਿਹੜਾ ਕਿ ਸਮਾਜ ਨੂੰ ਇਕ ਹਾਂ ਪੱਖੀ ਸੁਨੇਹਾ ਵੀ ਦੇਵੇ। ਦੋਵੇਂ ਹੀ ਵਰਗਾਂ ਨੂੰ ਇਹ ਫ਼ਿਲਮ ਜ਼ਰੂਰ ਪਸੰਦ ਆਏਗੀ।' ਇਸੇ ਗੱਲ 'ਤੇ ਹਾਮੀ ਭਰਦਿਆਂ ਰੰਜਨਾ ਕੈਂਟ ਨੇ ਅੱਗੇ ਕਿਹਾ, 'ਸੂਬੇ ਦੇ ਨੌਜਵਾਨਾਂ ਲਈ ਸਾਡੀ ਸਟਾਰ ਕਾਸਟ ਪਹਿਲਾਂ ਤੋਂ ਹੀ ਪ੍ਰੇਰਣਾ ਹੈ। ਉਨ੍ਹਾਂ ਦੇ ਫੈਨਜ਼ ਦੇ ਜ਼ਰੀਏ ਹੀ ਇਸ ਫ਼ਿਲਮ ਰਾਹੀਂ ਅਸੀਂ ਖੇਡ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਹਾਂ।'
'ਹੀਰੋ' ਫਿਲਮ ਦੀ ਰੀਮੇਕ 'ਚ ਸਲਮਾਨ ਖਾਨ ਗਾਉਣਗੇ ਗਾਣਾ
NEXT STORY