ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ 'ਚ ਜਾਣ ਤੋਂ ਬਾਅਦ ਇਕ ਅਧਿਆਪਕ ਚੋਰ ਬਣ ਗਿਆ। ਇਹ ਗੱਲ ਬੇਸ਼ੱਕ ਹੈਰਾਨ ਕਰਨ ਵਾਲੀ ਹੈ ਪਰ ਇਸ ਦਾ ਕਾਰਨ ਵੀ ਕੁਝ ਅਜਿਹਾ ਹੀ ਹੈ। ਦਰਅਸਲ ਜਾਮੀਆ ਨਗਰ ਵਾਸੀ ਆਕਿਲ ਉਰਫ ਸਮੀਰ (31) ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਾ ਕਿ ਰਾਮਲੀਲਾ ਮੈਦਾਨ 'ਚ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ 'ਤੇ ਸਹੁੰ ਚੁੱਕ ਸਮਾਰੋਹ ਦੌਰਾਨ ਉਸ ਦਾ 9 ਹਜ਼ਾਰ ਰੁਪਏ ਦਾ ਮੋਬਾਈਲ ਚੋਰੀ ਹੋ ਗਿਆ ਸੀ। ਇਸ ਹਰਕਤ ਤੋਂ ਬਾਅਦ ਉਹ ਖੁਦ ਹੀ ਚੋਰ ਬਣ ਗਿਆ ਅਤੇ ਲੋਕਾਂ ਦੀ ਨਗਦੀ ਅਤੇ ਗਹਿਣੇ ਚੋਰੀ ਕਰਨ ਲੱਗਾ। ਹਾਲਾਂਕਿ ਉਸ ਦਾ ਚੋਰੀ ਕਰਨ ਦਾ ਤਰੀਕਾ ਅਜਿਹਾ ਸੀ ਕਿ ਜੇਕਰ ਕਿਸੇ ਦੇ ਬੈਗ 'ਚ ਕੋਈ ਜ਼ਰੂਰੀ ਦਸਤਾਵੇਜ ਹੋਣ ਤਾਂ ਉਹ ਉਸ ਨੂੰ ਪੀੜਤ ਦੇ ਘਰ 'ਤੇ ਪੋਸਟ ਨਾਲ ਭੇਜ ਦਿੰਦਾ ਸੀ।
ਉਹ ਹਰ ਰੋਜ਼ ਵਾਰਦਾਤ ਕਰਦਾ ਸੀ। ਪੁਲਸ ਅਧਿਕਾਰੀਆਂ ਅਨੁਸਾਰ ਦੋਸ਼ੀ ਵਾਰਦਾਤ ਤੋਂ ਬਾਅਦ ਇਕ ਦਰਜਨ ਤੋਂ ਵਧ ਔਰਤਾਂ ਦੇ ਘਰ 'ਤੇ ਉਨ੍ਹਾਂ ਦੇ ਬੈਗ ਭੇਜ ਚੁੱਕਿਆ ਹੈ। ਦੋਸ਼ੀ ਦਾ ਕਹਿਣਾ ਹੈ ਕਿ ਕਾਗਜ਼ਾਤ ਬਣਵਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ ਉਹ ਲੋਕਾਂ ਦੇ ਕਾਗਜ਼ਾਤ ਉਨ੍ਹਾਂ ਨੂੰ ਭੇਜ ਦਿੰਦਾ ਸੀ। ਇਹ ਅਧਿਆਪਕ ਦਿੱਲੀ ਯੂਨੀਵਰਸਿਟੀ ਤੋਂ ਬੀਕਾਮ ਅਤੇ ਬੀਐੱਡ ਕਰ ਚੁੱਕਿਆ ਹੈ। ਉਸ ਨੂੰ ਅਮਰ ਕਾਲੋਨੀ ਮਾਰਕੀਟ 'ਚ ਔਰਤ ਦਾ ਪਰਸ ਖੋਹ ਕੇ ਦੌੜਦੇ ਹੋਏ ਬਾਈਕ ਸਵਾਰ ਲੜਕਾ-ਲੜਕੀ ਨੇ ਪਿੱਛਾ ਕਰ ਕੇ ਫੜਿਆ, ਜਿਸ ਤੋਂ ਬਾਅਦ ਲੋਕਾਂ ਨੇ ਕੁੱਟਮਾਰ ਕਰ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
'ਚਮਤਕਾਰੀ ਬਾਬਾ' ਦੀ ਚਮਤਕਾਰੀ ਪੈ ਗਈ ਪੁੱਠੀ,ਜਦੋਂ ਸਾਰਿਆਂ ਸਾਹਮਣੇ ਹੋਈ ਕੁੱਟਮਾਰ (ਦੇਖੋ ਤਸਵੀਰਾਂ)
NEXT STORY