ਊਨਾ- ਅੱਜ ਸਾਡੇ ਸਮਾਜ ਵਿਚ ਕਈ ਅਜਿਹੇ ਪਾਖੰਡੀ ਬਾਬੇ ਹਨ, ਜਿਨ੍ਹਾਂ 'ਤੇ ਅਸੀਂ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰ ਬੈਠਦੇ ਹਾਂ ਅਤੇ ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਾਂ। ਢੋਂਗੀ ਅਤੇ ਚਮਤਕਾਰ ਕਰ ਦਿਖਾਉਣ ਵਾਲੇ ਬਾਬਿਆਂ 'ਤੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ ਅਤੇ ਮੱਥੇ ਰਗੜਦੇ ਹਾਂ ਪਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ਵਿਚ ਇਕ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਾਬੇ ਦੇ ਦਰਸ਼ਨ ਲਈ ਆਏ ਇਕ ਵਿਅਕਤੀ ਨੇ ਉਸ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ। ਇਹ ਚਮਤਕਾਰੀ ਬਾਬਾ ਤਲਮੇਹੜਾ ਦੇ ਜੰਗਲ ਵਿਚ ਬੈਠਾ ਹੈ ਅਤੇ ਇਸ ਬਾਬੇ ਦਾ ਨਾਂ ਵਿਸ਼ਾਲ ਯੋਗੀ ਹੈ, ਜੋ ਕਿ ਚਮਤਕਾਰੀ ਬਾਬੇ ਦੇ ਨਾਂ ਨਾਲ ਮਸ਼ਹੂਰ ਹੈ।
ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਆਪਣੀ ਪਤਨੀ ਨਾਲ ਬਾਬਾ ਦੇ ਦਰਸ਼ਨ ਲਈ ਆਇਆ ਹੋਇਆ ਸੀ ਅਤੇ ਜਿਵੇਂ ਹੀ ਉਹ ਵਿਅਕਤੀ ਬਾਬਾ ਦੇ ਦਰਸ਼ਨ ਕਰਨ ਲਈ ਅੱਗੇ ਵਧਿਆ ਤਾਂ ਉਹ ਅਚਾਨਕ ਬਾਬਾ ਨਾਲ ਗਾਲ੍ਹੀ-ਗਲੌਚ ਕਰਨ ਲੱਗ ਪਿਆ। ਦੇਖਦੇ ਹੀ ਦੇਖਦੇ ਉਹ ਬਾਬਾ ਨੂੰ ਹੱਥੋਪਾਈ ਕਰਨ ਲੱਗ ਗਿਆ। ਇਸ ਦੌਰਾਨ ਬਾਬਾ ਦੇ ਸੇਵਕਾਂ ਨੇ ਉਸ ਨੂੰ ਫੜ ਕੇ ਕਿਸੇ ਤਰ੍ਹਾਂ ਬਾਹਰ ਕੱਢਿਆ।
ਇਸ ਤੋਂ ਬਾਅਦ ਚਮਤਕਾਰੀ ਬਾਬਾ ਵਿਅਕਤੀ ਦੀ ਇਸ ਹਰਕਤ ਤੋਂ ਭੜਕ ਗਿਆ ਅਤੇ ਉਹ ਇੱਥੋਂ ਜਾਣ ਲੱਗਾ। ਸੰਗਤ ਅਤੇ ਸੇਵਕ ਬਾਬਾ ਨੂੰ ਉਥੋਂ ਜਾਣ ਤੋਂ ਰੋਕਣ ਲੱਗੇ ਤਾਂ ਮੌਕਾ ਦੇਖਦੇ ਹੀ ਉਹ ਵਿਅਕਤੀ ਆਪਣੀ ਪਤਨੀ ਨਾਲ ਗੱਡੀ 'ਚ ਬੈਠ ਕੇ ਚਲੇ ਗਏ। ਉੱਥੇ ਹੀ ਪੁਲਸ ਨੇ ਇਸ ਘਟਨਾ ਦੀ ਤੁਰੰਤ ਸੂਚਨਾ ਦਿੱਤੀ ਗਈ ਹੈ ਅਤੇ ਦੋਸ਼ੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉਸ ਵਿਅਕਤੀ ਨੇ ਚਮਤਕਾਰੀ ਬਾਬਾ ਨਾਲ ਅਜਿਹਾ ਵਰਤਾਅ ਕਿਉਂ ਕੀਤਾ, ਇਹ ਪਤਾ ਨਹੀਂ ਲੱਗ ਸਕਿਆ ਹੈ।
ਪਹਿਲਾਂ ਪ੍ਰੇਮਿਕਾ ਨਾਲ ਬਣਾਏ ਸਰੀਰਕ ਸੰਬੰਧ ਜਦੋਂ ਗਰਭਵਤੀ ਹੋਈ ਤਾਂ...
NEXT STORY