ਸੋਨੀਪਤ (ਹਰਿਆਣਾ)- ਪਹਿਲਾਂ ਸਹੇਲੀ ਨੇ ਆਪਣੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਨਸ਼ੀਲਾ ਪਦਾਰਥ ਖੁਆ ਕੇ ਵਿਦਿਆਰਥਣ ਦੀ ਇਤਰਾਜ਼ਯੋਗ ਤਸਵੀਰ ਖਿੱਚ ਲਈ ਅਤੇ ਫਿਰ ਬਲੈਕਮੇਲ ਕਰਨ ਦੀ ਨੀਅਤ ਨਾਲ ਰੁਪਏ ਮੰਗੇ। ਪੈਸੇ ਨਾ ਮਿਲਣ 'ਤੇ ਵਿਦਿਆਰਥਣ ਦੇ ਨਾਂ ਦੀ ਫਰਜ਼ੀ ਆਈ. ਡੀ. ਬਣਾਈ ਅਤੇ ਅਸ਼ਲੀਲ ਫੋਟੋ ਨੂੰ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ 'ਤੇ ਪਾ ਦਿੱਤਾ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਵਿਦਿਆਰਥਣ ਨੇ ਯੂਪੀ 'ਚ ਰਹਿਣ ਵਾਲੇ ਪਰਿਵਾਰ ਵਾਲਿਆਂ ਨੂੰ ਇਹ ਜਾਣਕਾਰੀ ਦਿੱਤੀ। ਇਹ ਸਨਸਨੀਖੇਜ ਮਾਮਲਾ ਹਰਿਆਣਾ ਦੇ ਸੋਨੀਪਤ ਦਾ ਹੈ। ਸੋਨੀਪਤ 'ਚ ਪੜ੍ਹਨ ਵਾਲੀ ਕਾਸ਼ੀਪੁਰ ਵਾਸੀ ਵਿਦਿਆਰਥਣ ਦੀ ਉਸ ਦੀ ਸਹੇਲੀ ਨੇ ਆਪਣੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਨਸ਼ੀਲਾ ਪਦਾਰਥ ਖੁਆ ਕੇ ਇਤਰਾਜ਼ਯੋਗ ਤਸਵੀਰ ਖਿੱਚ ਲਈ। ਬਾਅਦ 'ਚ 10 ਲੱਖ ਰੁਪਏ ਨਾ ਦੇਣ 'ਤੇ ਤਸਵੀਰਾਂ ਨੂੰ ਫਰਜ਼ੀ ਆਈ. ਡੀ. ਬਣਾ ਕੇ ਫੇਸਬੁੱਕ 'ਤੇ ਅਪਲੋਡ ਕਰ ਦਿੱਤਾ।
ਵਿਦਿਆਰਥਣ ਦੇ ਪਿਤਾ ਨੇ 2 ਭੈਣਾਂ ਅਤੇ ਪਿਤਾ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਉਜੈਨ ਖੇਤਰ ਵਾਸੀ ਵਿਅਕਤੀ ਦੀ ਬੇਟੀ ਸੋਨੀਪਤ ਦੇ ਇਕ ਕਾਲਜ 'ਚ ਪੜ੍ਹਦੀ ਹੈ ਅਤੇ ਉੱਥੇ ਹੋਸਟਲ 'ਚ ਰਹਿੰਦੀ ਹੈ। ਕੁਝ ਮਹੀਨੇ ਪਹਿਲਾਂ ਕਾਲਜ ਤੋਂ ਹੀ ਐੱਮ. ਸੀ. ਏ. ਕਰ ਰਹੀ ਹਰਿਆਣਾ ਦੇ ਵਿਟਨਾ ਕਾਲੋਨੀ, ਪਿੰਜੌਰ, ਪੰਚਕੂਲਾ ਵਾਸੀ ਇਕ ਵਿਦਿਆਰਥਣ ਦੀ ਦੋਸਤ ਬਣ ਗਈ। ਇਸ ਦੌਰਾਨ ਦੋਹਾਂ ਦਾ ਇਕ-ਦੂਜੇ ਦੇ ਘਰ ਆਉਣਾ-ਜਾਣਾ ਸ਼ੁਰੂ ਹੋਇਆ। ਪੀੜਤ ਵਿਦਿਆਰਥਣ ਕਈ ਵਾਰ ਕਾਸ਼ੀਪੁਰ ਆਈ ਅਤੇ ਦੋਸ਼ੀ ਵਿਦਿਆਰਥਣ ਵੀ ਕਈ ਵਾਰ ਉਸ ਦੇ ਘਰ ਆਈ। ਦੋਸ਼ ਹੈ ਕਿ ਇਸੇ ਦੌਰਾਨ ਦੋਸ਼ੀ ਵਿਦਿਆਰਥਣ ਪੀੜਤਾ ਨੂੰ ਆਪਣੇ ਘਰ ਲੈ ਗਈ, ਜਿੱਥੇ ਉਸ ਨੇ ਆਪਣੀ ਭੈਣ ਅਤੇ ਪਿਤਾ ਨਾਲ ਮਿਲ ਕੇ ਉਸ ਨੂੰ ਨਸ਼ੀਲਾ ਪਦਾਰਥ ਖੁਆ ਦਿੱਤਾ। ਫਿਰ ਉਸ ਦੀ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ ਅਤੇ 10 ਲੱਖ ਰੁਪਏ ਨਾ ਦੇਣ 'ਤੇ ਉਸ ਦੀਆਂ ਤਸਵੀਰਾਂ ਫਰਜ਼ੀ ਆਈ. ਡੀ. ਬਣਾ ਕੇ ਫੇਸਬੁੱਕ 'ਤੇ ਪਾ ਦਿੱਤੀਆਂ। ਫਿਲਹਾਲ ਸ਼ਿਕਾਇਤ ਤੋਂ ਬਾਅਦ ਪੁਲਸ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਸੁਸਾਈਡ ਨੋਟ 'ਚ ਲਿਖਿਆ, 'ਮੰਮੀ-ਪਾਪਾ ਮੈਨੂੰ ਮੁਆਫ ਕਰਨਾ'
NEXT STORY