ਇੰਦੌਰ- ਆਏ ਦਿਨ ਖੁਦਕੁਸ਼ੀ ਕਰਨ ਦੇ ਅਜਿਹੇ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਉਹ ਇਨਸਾਨ ਤਾਂ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ ਪਰ ਮਾਪਿਆਂ ਨੂੰ ਸਾਰੀ ਉਮਰ ਦਾ ਰੋਣਾ ਦੇ ਜਾਂਦਾ ਹੈ। ਅਜਿਹਾ ਹੀ ਕਦਮ ਚੁੱਕਿਆ ਇਸ ਧੀ ਨੇ, ਜੋ ਕਿ ਬੀ. ਈ. ਦੀ ਵਿਦਿਆਰਥਣ ਸੀ। ਉਸ ਨੇ ਪ੍ਰੀਖਿਆ 'ਚ ਫੇਲ ਹੋਣ 'ਤੇ ਫਾਂਸੀ ਲਾ ਕੇ ਆਪਣੀ ਜਾਨ ਦੇ ਦਿੱਤੀ। ਇਹ ਘਟਨਾ ਇੰਦੌਰ ਦੀ ਹੈ, ਸ਼ੁੱਕਰਵਾਰ ਨੂੰ ਜਦੋਂ ਲੜਕੀ ਦੇ ਮਾਪੇ ਸਵੇਰੇ ਦੀ ਸੈਰ ਤੋਂ ਪਰਤੇ ਤਾਂ ਆਪਣੀ ਧੀ ਨੂੰ ਫੰਦੇ ਨਾਲ ਲਟਕਦੇ ਦੇਖਿਆ। ਪਿਤਾ ਨੇ ਧੀ ਨੂੰ ਫੰਦੇ ਤੋਂ ਉਤਾਰਿਆਂ ਤੇ ਉਸ ਨੂੰ ਹਿਲਾਇਆ ਪਰ ਉਦੋਂ ਤਕ ਉਸ ਦੇ ਸਾਹ ਖਤਮ ਹੋ ਚੁੱਕੇ ਸਨ।
ਵਿਦਿਆਰਥਣ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ ਵਿਚ ਲਿਖਿਆ ਹੈ ਕਿ ਮੰਮੀ-ਪਾਪਾ ਮੈਨੂੰ ਮੁਆਫ ਕਰਨਾ, ਮੈਂ ਫੇਲ ਹੋ ਗਈ। ਪੁਲਸ ਨੇ ਸੁਸਾਈਡ ਨੋਟ ਜ਼ਬਤ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ 21 ਸਾਲਾਂ ਵਿਦਿਆਰਥਣ, ਜਿਸ ਦਾ ਰਿਜ਼ਲਟ ਵੀਰਵਾਰ ਦੀ ਸ਼ਾਮ ਨੂੰ ਆਇਆ ਸੀ। ਉਸ ਨੇ ਇੰਟਰਨੈੱਟ 'ਤੇ ਰਿਜ਼ਲਟ ਦੇਖਿਆ ਤਾਂ ਉਹ ਪ੍ਰੇਸ਼ਾਨ ਹੋ ਗਈ, ਕਿਉਂਕਿ ਉਹ ਪ੍ਰੀਖਿਆ 'ਚੋਂ ਫੇਲ ਹੋ ਗਈ ਸੀ। ਇਸ ਲਈ ਉਸ ਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਪੜ੍ਹਨ ਵਿਚ ਹੁਸ਼ਿਆਰ ਸੀ ਪਰ ਫਿਰ ਉਸ ਨਾਲ ਅਜਿਹਾ ਕਿਵੇਂ ਹੋ ਗਿਆ, ਨਹੀਂ ਪਤਾ।
ਰੇਡ ਮਾਰਨ ਗਏ ਕਾਂਸਟੇਬਲ ਖੁਦ ਹੀ ਲੱਗ ਗਏ ਠੁਮਕੇ ਲਗਾਉਣ (ਦੇਖੋ ਤਸਵੀਰਾਂ)
NEXT STORY