ਜੇਕਰ ਗੱਲ ਪੰਜਾਬੀਆਂ ਦੀ ਆਉਂਦੀ ਹੈ ਤਾਂ ਉਹ ਜੁਗਾੜ ਲਾਉਣ ਤੋਂ ਕਿਸੇ ਵੀ ਗੱਲ 'ਚ ਪਿੱਛੇ ਨਹੀਂ ਰਹਿੰਦੇ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਅਜੀਬ ਤਸਵੀਰਾਂ ਦਿਖਾਵਾਂਗੇ ਜੋ ਕਿ ਸੱਚ ਹੀ ਕਿਸੇ ਦਿਮਾਗੀ ਕਰਾਮਾਤ ਤੋਂ ਘੱਟ ਨਹੀਂ ਹਨ। ਆਪਣੇ-ਆਪ ਨੂੰ ਰਾਹਤ ਦੇਣ ਲਈ ਅਤੇ ਕੁਝ ਫੁਸਰਤ ਦੇ ਪਲ ਗੁਜ਼ਾਰਨ ਲਈ ਬੰਦਾ ਕੀ ਕੁਝ ਨਹੀਂ ਕਰਦਾ ਪਰ ਅਜਿਹੇ ਖਤਰਨਾਕ ਜੁਗਾੜ ਨੂੰ ਦੇਖ ਕੇ ਤੁਸੀਂ ਵੀ ਹੈਰਾਨੀ ਵਿਚ ਪੈ ਜਾਵੋਗੇ।
ਗਰਮੀ ਦਾ ਮੌਸਮ ਆ ਗਿਆ ਹੈ ਅਤੇ ਇਸ ਗਰਮੀ ਤੋਂ ਬਚਣ ਲਈ ਬੰਦਾ ਕੀ ਕੁਝ ਨਹੀਂ ਕਰਦਾ। ਪਰ ਜੋ ਪੰਜਾਬੀ ਕਰਦੇ ਹਨ ਵੱਖਰਾ ਹੀ ਕਰਦੇ ਹਨ। ਕੂਲਰ ਦੀ ਹਵਾ ਜਿੱਥੇ ਤਰੋ-ਤਾਜ਼ਾ ਕਰਦੀ ਹੈ, ਉੱਥੇ ਹੀ ਕੂਲਰ ਨੂੰ 'ਚ ਘੜਾ ਲਾ ਕੇ ਠੰਡਾ ਪਾਣੀ ਕੱਢ ਕੇ ਪੀਣ ਵਾਲੇ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਦੂਜੀ ਗੱਲ ਕਿ ਬੰਦਾ ਰੋਟੀ ਅਰਾਮਦਾਇਕ ਥਾਂ 'ਤੇ ਬੈਠੇ ਕੇ ਖਾਂਦਾ ਹੈ, ਇਸ ਲਈ ਜੇਕਰ ਉਹ ਆਪਣੇ ਕੰਮ ਵਿਚ ਰੁੱਝਿਆ ਹੋਵੇ ਤਾਂ ਉਹ ਨਵੇਂ-ਨਵੇਂ ਜੁਗਾੜ ਲਾ ਹੀ ਲੈਂਦਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਕੁਝ ਅਜਿਹੀਆਂ ਹੀ ਮਜ਼ੇਦਾਰ ਤਸਵੀਰਾਂ, ਜਿਨਾਂ ਨੂੰ ਦੇਖ ਤੁਸੀਂ ਵੀ ਸੋਚੀਂ ਪੈ ਜਾਵੋਗੇ।
ਅਰੇ, ਇਹ ਫਿਰ ਕੀ ਕਰ ਬੈਠੇ ਮੋਦੀ ਦੇ ਬੜਬੋਲੇ ਮੰਤਰੀ ਜੀ!
NEXT STORY