ਨਾਗਪੁਰ- ਕੇਂਦਰੀ ਮੰਤਰੀ ਨਿਤੀਨ ਗਡਕਰੀ ਦੀ ਭੈਣ ਦੇ ਇੱਥੇ ਸਥਿਤ ਮਕਾਨ 'ਚ ਚੋਰਾਂ ਨੇ ਹਮਲਾ ਬੋਲਿਆ ਅਤੇ ਆਪਣੇ ਨਾਲ 23 ਲੱਖ ਰੁਪਏ ਕੀਮਤ ਤੋਂ ਜ਼ਿਆਦਾ ਕੀਮਤੀ ਸਮਾਨ ਲੈ ਗਏ।
ਪੁਲਸ ਨੇ ਅੱਜ ਦੱਸਿਆ ਕਿ ਗਡਕਰੀ ਦੀ ਭੈਣ ਮਨੀਸ਼ਾ ਨਾਗਪੁਰ ਦੇ ਪਾਂਡੇ ਲੇ ਆਉਟ ਇਲਾਕੇ 'ਚ ਰਹਿੰਦੀ ਹੈ ਜਿੱਥੇ ਕਲ ਇਹ ਘਟਨਾ ਹੋਈ। ਉਨ੍ਹਾਂ ਦਾ ਵਿਆਹ ਇਕ ਸੌਰ ਉਰਜਾ ਕੰਪਨੀ ਦੇ ਮਾਲਕ ਕਿਸ਼ੋਰ ਟੋਤਾਡੇ ਨਾਂ ਦੇ ਵਿਅਕਤੀ ਨਾਲ ਹੋਇਆ ਹੈ।
ਪੁਲਸ ਨੇ ਦੱਸਿਆ ਕਿ ਮਨੀਸ਼ਾ ਦੇ ਪਤੀ ਕੁਝ ਕੰਮ ਤੋਂ ਕੋਲਕਾਤਾ ਗਏ ਹੋਏ ਸਨ ਅਤੇ ਉਹ ਕਲ ਦੁਪਹਿਰ ਪਰਤਣ ਵਾਲੇ ਸਨ। ਚੋਰੀ ਦੇ ਸਮੇਂ ਮਨੀਸ਼ਾ ਆਪਣੇ ਪੁੱਤਰ ਸ਼ਾਂਤਨੂੰ ਨਾਲ ਉਨ੍ਹਾਂ ਦੀ ਅਗਵਾਨੀ ਕਰਨ ਰੇਲਵੇ ਸਟੇਸ਼ਨ ਗਈ ਹੋਈ ਸੀ। ਪੁਲਸ ਮਾਮਲੇ ਦੀ ਅੱਗੇ ਦੀ ਜਾਂਚ ਕਰ ਰਹੀ ਹੈ।
ਇਹ ਹਨ ਪੰਜਾਬੀਆਂ ਦੇ ਕੁਝ ਜੁਗਾੜ, ਜਿਨਾਂ ਨੂੰ ਦੇਖ ਸੋਚੀਂ ਪੈ ਜਾਂਦਾ ਬੰਦਾ (ਦੇਖੋ ਤਸਵੀਰਾਂ)
NEXT STORY