ਮੁੰਬਈ- ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ 47 ਸਾਲ ਦੇ ਹੋ ਗਏ ਹਨ। ਅਰਸ਼ਦ ਦਾ ਜਨਮ 19 ਅਪ੍ਰੈਲ ਨੂੰ ਮੁੰਬਈ, ਮਹਾਰਾਸ਼ਟਰ 'ਚ ਹੋਇਆ। ਅਰਸ਼ਦ ਨੇ ਸਾਲ 1996 'ਚ ਅਮਿਤਾਭ ਬੱਚਨ ਦੇ ਪ੍ਰੋਡਕਸ਼ਨ ਹਾਊਸ ਅਮਿਤਾਭ ਬੱਚਨ ਕਾਰਪੋਰੇਸ਼ਨ ਦੇ ਬੈਨਰ ਹੇਠਾਂ ਬਣੀ ਫਿਲਮ 'ਤੇਰੇ ਮੇਰੇ ਸਪਨੇ' ਨਾਲ ਬਾਲੀਵੁੱਡ 'ਚ ਕਦਮ ਰੱਖਿਆ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 1987 'ਚ ਮਹੇਸ਼ ਭੱਟ ਦੇ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਸਨ। ਉਨ੍ਹਾਂ ਨੇ ਮਹੇਸ਼ ਭੱਟ ਦੀ ਫਿਲਮ 'ਠਿਕਾਨਾ' ਅਤੇ 'ਕਾਸ਼' ਲਈ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ ਸੀ।
ਅਰਸ਼ਦ ਨੂੰ ਅਸਲੀ ਪਛਾਣ ਫਿਲਮਾਂ 'ਚ ਸੋਪਰਟਿੰਗ ਰੋਲ ਕਰਨ ਤੋਂ ਬਾਅਦ ਮਿਲੀ। ਅਰਸ਼ਦ ਨੇ ਸੰਜੇ ਦੱਤ ਨਾਲ 'ਮੁੰਨਾਭਾਈ ਐੱਮ. ਬੀ. ਬੀ. ਐੱਸ' 'ਲਗੇ ਰਹੋ ਮੁੰਨਾਭਾਈ' ਵਰਗੀਆਂ ਫਿਲਮਾਂ 'ਚ ਕਾਮਿਕ ਰੋਲ ਅਦਾ ਕੀਤੇ ਸਨ। ਦੂਜੇ ਪਾਸੇ ਅਜੇ ਦੇਵਗਨ ਨਾਲ 'ਗੋਲਮਾਲ', 'ਗੋਲਮਾਲ ਰਿਟਰਨਸ' ਅਤੇ 'ਸੰਡੇ' ਵਰਗੀਆਂ ਫਿਲਮਾਂ 'ਚ ਨਿਭਾਏ ਗਏ ਉਨ੍ਹਾਂ ਦੇ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਗਿਆ। ਐਕਟਿੰਗ ਦੇ ਨਾਲ-ਨਾਲ ਫਿਲਮਾਂ 'ਚ ਅਰਸ਼ਦ ਆਪਣੇ ਡਾਇਲਾਗਸ ਕਾਰਨ ਵੀ ਕਾਫੀ ਮਸ਼ਹੂਰ ਰਹੇ ਹਨ। ਖਾਸ ਕਰਕੇ ਉਨ੍ਹਾਂ ਦੇ ਫਨੀ ਡਾਇਲਾਗਸ ਦਰਸ਼ਕਾਂ ਨੇ ਖੂਬ ਪਸੰਦ ਕੀਤੇ ।
'ਮਿਸਟਰ ਐਕਸ' ਦੀ ਪ੍ਰਮੋਸ਼ਨ ਕਰਨਗੇ 'ਡਾ. ਆਰਥੋ'
NEXT STORY