ਇਸਲਾਮਾਬਾਦ- ਬਾਲੀਵੁੱਡ ਦੀ ਕਲਾਸਿਕ ਫਿਲਮ 'ਸ਼ੋਲੇ' ਭਾਰਤ 'ਚ ਰਿਲੀਜ਼ ਹੋਣ ਦੇ 40 ਸਾਲਾਂ ਬਾਅਦ ਹੁਣ ਪਾਕਿਸਤਾਨ 'ਚ ਰਿਲੀਜ਼ ਹੋ ਗਈ ਹੈ। ਫਿਲਮ ਇਸ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸਿਨੇਮਾ ਘਰਾਂ 'ਚ 3ਡੀ 'ਚ ਰਿਲੀਜ਼ ਕੀਤੀ ਗਈ। ਰਮੇਸ਼ ਸਿੱਪੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸ਼ੋਲੇ' 'ਚ ਅਮਿਤਾਭ ਬੱਚਨ ਅਤੇ ਧਰਮਿੰਦਰ ਨੇ ਅਹਿਮ ਕਿਰਦਾਰ ਅਦਾ ਕੀਤੇ ਸਨ। ਭਾਰਤ 'ਚ ਸੁਪਰਹਿੱਟ ਰਹੀ ਇਸ ਫਿਲਮ ਨੂੰ ਜਿਓ ਫਿਲਮਸ ਅਤੇ ਮਾਂਡਵੀਵਾਲਾ ਇੰਟਰਟੇਨਮੈਂਟ ਨੇ ਦੇਸ਼ਭਰ 'ਚ ਰਿਲੀਜ਼ ਕੀਤਾ। ਇਸ ਤੋਂ ਪਹਿਲਾਂ ਕਰਾਚੀ 'ਚ ਫਿਲਮ ਦਾ ਗ੍ਰੈਂਡ ਪ੍ਰੀਮੀਅਰ ਕੀਤਾ ਗਿਆ, ਜਿਸ 'ਚ ਕਈ ਸੈਲੀਬ੍ਰਿਟੀਜ਼ ਪਹੁੰਚੇ ਸਨ। ਮਾਂਡਵੀਵਾਲਾ ਇੰਟਰਟੇਨਮੈਂਟ ਦੇ ਮਾਲਕ ਅਤੇ ਪਾਕਿਸਤਾਨ 'ਚ ਫਿਲਮ ਦੇ ਐਕਸਪੋਰਟਰ ਡਿਸਟ੍ਰੀਬਿਊਟਰ ਨਦੀਮ ਮਾਂਡਵੀਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਫਿਲਮ ਪਾਕਿਸਤਾਨ 'ਚ ਵਧੀਆ ਬਿਜ਼ਨੈੱਸ ਕਰੇਗੀ। ਹਾਲਾਂਕਿ 1 ਮਈ ਨੂੰ 'ਅਵੈਂਜਰਸ: ਏਜ ਆਫ ਅਲਟ੍ਰਾਨ' ਸਮੇਤ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ਪਰ 'ਸ਼ੋਲੇ' ਸਦਾਬਹਾਰ ਫਿਲਮ ਹੋਣ ਕਾਰਨ ਦਰਸ਼ਕ ਜੁਟਾ ਲਵੇਗੀ।
ਫਿਲਮ 'ਸ਼ੋਲੇ' ਬਾਲੀਵੁੱਡ ਦੀ ਪਹਿਲੀ ਅਜਿਹੀ ਫਿਲਮ ਸੀ ਜੋ ਮੁੰਬਈ ਦੇ ਇਕ ਥਿਏਟਰ 'ਚ ਲਗਾਤਾਰ 5 ਸਾਲਾਂ ਤੱਕ ਲੱਗੀ ਰਹੀ ਸੀ। ਫਿਲਮ 'ਚ ਅਮਿਤਾਭ ਬੱਚਨ ਅਤੇ ਧਰਮਿੰਦਰ ਤੋਂ ਇਲਾਵਾ ਸੰਜੀਵ ਕਪੂਰ, ਹੇਮਾ ਮਾਲਿਨੀ, ਜਯਾ ਬੱਚਨ ਅਤੇ ਅਮਜ਼ਦ ਖਾਨ ਵੀ ਬੇਹੱਦ ਅਹਿਮ ਕਿਰਦਾਰਾਂ 'ਚ ਦਿਖੇ ਸਨ।
ਬੁਆਏਫ੍ਰੈਂਡ ਨੇ ਟਵਿੱਟਰ 'ਤੇ ਕੀਤੀਆਂ ਇਸ ਮਸ਼ਹੂਰ ਸਿੰਗਰ ਦੀਆਂ ਨਿਊਡ ਤਸਵੀਰਾਂ ਲੀਕ (ਵੀਡੀਓ)
NEXT STORY