ਨਵੀਂ ਦਿੱਲੀ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੂੰ ਲੰਡਨ 'ਚ 5ਵੇਂ 'ਦਿ ਏਸ਼ੀਅਨ ਐਵਾਰਡਸ' ਸਮਾਰੋਹ 'ਚ ਸਿਨੇਮਾ ਦੇ ਖੇਤਰ 'ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਹ ਹੀ ਨਹੀਂ ਸ਼ਾਹਰੁਖ ਲੰਡਨ 'ਚ ਗਾਇਕ ਜਾਏਨ ਮਲਿਕ ਨਾਲ ਪਾਰਟੀ ਕਰਦੇ ਹੋਏ ਵੀ ਦਿਖਾਈ ਦਿੱਤੇ। ਜਾਏਨ ਲੋਕਪ੍ਰਿਯ ਸੰਗੀਤ ਬੈਂਡ 'ਵਨ ਡਾਇਰੈਕਸ਼ਨ' 'ਚ ਸ਼ਾਮਲ ਹੋ ਚੁੱਕੇ ਹਨ। ਐਵਾਰਡ ਸਮਾਰੋਹ ਗ੍ਰੋਸਵੇਨੋਰ ਹੋਟਲ 'ਚ ਸ਼ੁੱਕਰਵਾਰ ਨੂੰ ਆਯੋਜਿਤ ਕੀਤਾ ਗਿਆ ਸੀ। ਸ਼ਾਹਰੁਖ ਨੇ ਕਿਹਾ ਕਿ ਉਹ ਖੁਦ ਨੂੰ ਸਨਮਾਨਤ ਮਹਿਸੂਸ ਕਰ ਰਹੇ ਹਨ ਅਤੇ ਸਨਮਾਨ ਲਈ ਧੰਨਵਾਦੀ ਹਨ।
ਸ਼ਾਹਰੁਖ ਨੇ ਕਿਹਾ, ''ਮੈਂ ਕਈ ਵਾਰ ਕਿਹਾ ਹੈ ਕਿ ਮੇਰੀ ਇਹ ਸ਼ੋਹਰਤ ਦੱਖਣੀ ਪੂਰਵੀ ਏਸ਼ੀਆ ਦੇ ਲੋਕਾਂ ਦੀ ਬਦੌਲਤ ਹੈ, ਜੋ ਪੂਰੀ ਦੁਨੀਆ 'ਚ ਫੈਲੇ ਹੋਏ ਹਨ ਅਤੇ ਜਿਸ ਕਾਰਨ ਭਾਰਤੀ ਸਿਨੇਮਾ ਅਤੇ ਮੇਰੀ ਦੁਨੀਆ ਭੱਰ 'ਚ ਪਛਾਣ ਹੈ। ਮੈਂ ਸਾਰੇ ਏਸ਼ੀਅਨ ਐਵਾਰਡਸ ਜੇਤੂਆਂ ਨੂੰ ਵਧਾਈ ਦਿੰਦਾ ਹਾਂ।'' ਸ਼ਾਹਰੁਖ ਨੇ ਦੱਸਿਆ, ''ਏਸ਼ੀਆ 'ਚ ਕਈ ਮਹਾਨ ਲੋਕ ਰਹਿੰਦੇ ਹਨ। ਇਥੇ ਲੋਕਾਂ ਨੇ ਬਹੁਤ ਹੀ ਉਪਲੱਬਧੀਆਂ ਹਾਸਲ ਕੀਤੀਆਂ ਹਨ। ਮੈਂ ਵੱਖ-ਵੱਖ ਖੇਤਰਾਂ ਦੇ ਮਿਹਨਤੀ ਲੋਕਾਂ ਦੇ ਇਸ ਖੂਬਸੂਰਤ ਜਸ਼ਨ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਜੋ ਆਪਣੇ-ਆਪਣੇ ਖੇਤਰ 'ਚ ਇਕ ਸਮਾਨ ਜਨੂੰਨ ਨਾਲ ਕੰਮ ਕਰਦੇ ਹਨ।'' ਉਦਯੋਗਪਤੀ ਪਾਲ ਸਾਗੂ ਸ਼ੁਰੂ ਕੀਤੇ ਗਏ ਸਮਾਰੋਹ ਦੀ ਮੇਜ਼ਬਾਨੀ ਫੈਸ਼ਨ ਆਈਕਨ ਗੋਕ ਵਾਨ ਨੇ ਕੀਤੀ। ਸ਼ਾਹਰੁਖ ਤੋਂ ਪਹਿਲਾਂ ਇਰਫਾਨ ਖਾਨ, ਅਨੁਪਮ ਖੇਰ ਅਤੇ ਯਸ਼ ਚੋਪੜਾ ਵਰਗੇ ਭਾਰਤੀ ਇਹ ਸਨਮਾਨ ਪਾ ਚੁੱਕੇ ਹਨ।
1 ਮਈ ਨੂੰ ਦਰਸ਼ਕਾਂ ਸਾਹਮਣੇ ਆਉਣਗੇ 'ਸਰਦਾਰ ਜੀ' (ਦੇਖੋ ਤਸਵੀਰਾਂ)
NEXT STORY