ਜਲੰਧਰ : ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਸਿੰਗਰ ਗਿੱਪੀ ਗਰੇਵਾਲ ਆਪਣੇ ਫਨੀ ਅਤੇ ਸ਼ਰਾਰਤੀ ਅੰਦਾਜ਼ 'ਚਅਕਸਰ ਦਰਸ਼ਕਾਂ 'ਚ ਆਪਣੀ ਹਾਜ਼ਰੀ ਲਗਾਉਂਦੇ ਰਹਿੰਦੇ ਹਨ। ਹੁਣ ਵੀ ਇਸ ਜੱਟ ਜੇਮਸ ਬੌਂਡ ਨੇ ਆਪਣਾ ਇਕ ਫਨੀ ਕਲਿੱਪ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ। ਜਿਸ ਵਿਚ ਗਿੱਪੀ ਜਹਾਜ਼ ਵਿਚ ਬੈਠ ਕੇ ਇਕ ਪੁਤਲੇ ਨਾਲ ਮਸਤੀ ਕਰ ਰਹੇ ਹਨ। ਗਿੱਪੀ ਨੇ ਫੇਸਬੁੱਕ 'ਤੇ ਪਾਈ ਇਸ ਪੋਸਟ ਨੂੰ 'ਜਹਾਜ਼ ਵਿਚ ਭੂਤ' ਦਾ ਨਾਂ ਦਿੱਤਾ ਹੈ।
ਗਿੱਪੀ ਵਲੋਂ ਪੋਸਟ ਕੀਤੀ ਗਈ ਇਸ ਪੋਸਟ ਵਿਚ ਉਹ ਜਹਾਜ਼ ਵਿਚ ਪੁਤਲੇ ਨਾਲ ਖਾਸੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਗਿੱਪੀ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਂਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਕਿਤੇ ਫੁੱਲ ਚੜ੍ਹਦੇ ਕਿਤੇ ਚੜ੍ਹਦਾ ਪ੍ਰਸ਼ਾਦ, ਇਕ ਗੁਰਦੁਆਰਾ ਅਜਿਹਾ ਜਿੱਥੇ ਚੜ੍ਹਨ ਜਹਾਜ਼ (ਤਸਵੀਰਾਂ)
NEXT STORY