ਅੰਮ੍ਰਿਤਸਰ-ਸਿੰਘਮ ਦੇ ਨਾਂ ਨਾਲ ਜਾਣੇ ਜਾਂਦੇ ਡੀ. ਆਈ। ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਦੇ ਬੀ. ਬੀ. ਮਹਿਲਾ ਕਾਲਜ 'ਚ ਹੋਏ ਡਿਗਰੀ ਵੰਡ ਸਮਾਰੋਹ 'ਚ ਉਹ ਹਿੱਸਾ ਲੈਣ ਆਏ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇੰਟਰਨੈੱਟ 'ਤੇ ਘੱਟ ਤੋਂ ਘੱਟ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨੇ ਕਰੀਬ 1500 ਡਿਗਰੀਆਂ ਕੁੜੀਆਂ ਨੂੰ ਵੰਡੀਆਂ। ਡੀ. ਆਈ. ਜੀ. ਨੇ ਕੁੜੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਯੁਗ 'ਚ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ, ਜੋ ਮੁੰਡੇ ਕੰਮ ਕਰ ਸਕਦੇ ਹਨ, ਉਹ ਕੁੜੀਆਂ ਵੀ ਕਰ ਜਾਂਦੀਆਂ ਹਨ।
ਬੈਂਸ ਭਰਾਵਾਂ 'ਤੇ ਚੁੱਪ ਹੋਏ ਬਾਦਲ! (ਵੀਡੀਓ)
NEXT STORY