ਅੰਮ੍ਰਿਤਸਰ-ਸਾਡੇ ਪੰਜਾਬ 'ਚ ਹਰ ਰੋਜ਼ ਬਜ਼ੁਰਗਾਂ ਨੂੰ ਆਪਣੀ ਪੈਨਸ਼ਨ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪਰੇਸ਼ਾਨੀ ਉਨ੍ਹਾਂ ਨੂੰ ਅਫਸਰਾਂ ਦੀ ਲਾਪਰਵਾਹੀ ਕਾਰਨ ਝੱਲਣੀ ਪੈਂਦੀ ਹੈ। ਅਜਿਹਾ ਹੀ ਮਾਮਲਾ ਜ਼ਿਲਾ ਫਾਜ਼ਿਲਕਾ ਦੇ ਪਿੰਡ ਚੱਕ ਖੀਵਾ 'ਚ ਸਾਹਮਣੇ ਆਇਆ ਹੈ, ਜਿਸ ਅਧੀਨ ਪਟਵਾਰੀ ਦੀ ਲਾਪਰਵਾਹੀ ਕਾਰਨ 44 ਬਜ਼ੁਰਗਾਂ ਨੂੰ ਮਰਿਆ ਦੱਸ ਕੇ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਬੰਦ ਕਰ ਦਿੱਤੀ ਗਈ।
ਇੰਨਾ ਹੀ ਨਹੀਂ, 16 ਲੋਕ ਅਜਿਹੇ ਵੀ ਹਨ, ਜਿਨ੍ਹਾਂ ਦਾ ਨਾਂ ਆਟਾ-ਦਾਲ ਸਕੀਮ ਵਾਲੇ ਬੀਪੀਐੱਲ ਕਾਰਡਾਂ ਤੋਂ ਕੱਟ ਦਿੱਤਾ ਗਿਆ ਹੈ। ਬਜ਼ੁਰਗਾਂ ਨੇ ਮੰਗ ਕੀਤੀ ਹੈ ਕਿ ਜਿਸ ਅਫਸਰ ਨੇ ਵੀ ਇਹ ਗਲਤ ਰਿਪੋਰਟ ਬਣਾਈ ਹੈ, ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਪੈਨਸ਼ਨ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮਾਮਲੇ ਬਾਰੇ ਡੀ. ਸੀ. ਫਾਜ਼ਿਲਕਾ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਜ਼ੁਰਗਾਂ ਦੀ ਗਲਤ ਤਰੀਕੇ ਨਾਲ ਪੈਨਸ਼ਨ ਰੋਕੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਿ ਅਜਿਹਾ ਕਰਨ ਵਾਲੇ ਅਫਸਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਲਈ ਤਾਂ ਦੋਵੇਂ ਚੀਜ਼ਾਂ ਮਾੜੀਆਂ, ਪਹਿਲਾਂ ਮੀਂਹ ਨੇ ਲਤਾੜਿਆ, ਹੁਣ ਅੱਗ ਨੇ ਫਸਲਾਂ ਸਾੜੀਆਂ
NEXT STORY