ਪਠਾਨਕੋਟ-ਜਦੋਂ ਇਸ਼ਕ ਮੱਤ ਮਾਰਦਾ ਹੈ ਤਾਂ ਚੰਗਾ ਭਲਾ ਬੰਦਾ ਖੁਦ ਨੂੰ ਭੁੱਲ ਕੇ ਇਸ਼ਕ ਦੇ ਰਾਹਾਂ 'ਚ ਰੁਲ ਜਾਂਦਾ ਹੈ। ਕੁਝ ਅਜਿਹਾ ਹੀ ਪਠਾਨਕੋਟ ਦੇ ਇਕ ਏਅਰਫੋਰਸ ਅਫਸਰ ਨਾਲ ਹੋਇਆ, ਜਿਸ ਨੂੰ ਇਕ ਕੁੜੀ ਦੇ ਪਿਆਰ ਨੇ ਭਿਖਾਰੀ ਤੱਕ ਬਣਾ ਦਿੱਤਾ। ਜਾਣਕਾਰੀ ਮੁਤਾਬਕ ਪਠਾਨਕੋਟ ਚ ਉਸ ਸਮੇਂ ਅਜੀਬ ਹਾਲਾਤ ਪੈਦਾ ਹੋਏ ਗਏ, ਜਦੋਂ ਇਕ ਪੈਦਲ ਵਿਅਕਤੀ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ 'ਚ ਕਾਰ ਦੀ ਲਪੇਟ 'ਚ ਆ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਾਇਆ ਗਿਆ।
ਦੇਖਣ 'ਚ ਭਿਖਾਰੀ ਜਿਹੇ ਲੱਗ ਰਹੇ ਉਕਤ ਵਿਅਕਤੀ ਦੀ ਪਛਾਣ ਪਵਨ ਕੁਮਾਰ ਨਿਵਾਸੀ ਨਹਿਰੂ ਨਗਰ ਦੇ ਤੌਰ 'ਤੇ ਕੀਤੀ ਗਈ। ਹਸਪਤਾਲ 'ਚ ਉਕਤ ਵਿਅਕਤੀ ਨੂੰ ਜਦੋਂ ਲੋਕਾਂ ਨੇ ਭਿਖਾਰੀ ਕਿਹਾ ਤਾਂ ਉਹ ਭੜਕ ਉੱਠਿਆ ਅਤੇ ਕਹਿਣ ਲੱਗਿਆ ਕਿ ਉਹ ਏਅਰਫੋਰਸ 'ਚ ਕੰਮ ਕਰਦਾ ਹੈ ਪਰ ਕਿਸੇ ਕੁੜੀ ਦੇ ਪਿਆਰ ਨੇ ਉਸ ਦਾ ਇਹ ਹਾਲ ਬਣਾ ਦਿੱਤਾ ਹੈ।
ਉਸ ਨੇ ਦੱਸਿਆ ਕਿ ਉਹ ਜਿਸ ਕੁੜੀ ਨੂੰ ਪਿਆਰ ਕਰਦਾ ਸੀ, ਉਹ ਕੁੜੀ ਉਸ ਨੂੰ ਛੱਡ ਕੇ ਚਲੀ ਗਈ, ਜਿਸ ਤੋਂ ਬਾਅਦ ਉਸ ਦੇ ਹਾਲਾਤ ਅਜਿਹੇ ਹੋ ਹਏ। ਮਾਨਸਿਕ ਤੌਰ 'ਤੇ ਪਰੇਸ਼ਾਨ ਉਕਤ ਵਿਅਕਤੀ ਦੀਆਂ ਗੱਲਾਂ ਸੁਣਨ ਲਈ ਲੋਕ ਇਕੱਠੇ ਹੋ ਗਏ।
ਉਸ ਸਮੇਂ ਸਭ ਹੋ ਗਏ ਹੈਰਾਨ ਜਦੋਂ ਮਜੀਠੀਆ ਚੁੱਪ-ਚੁਪੀਤੇ ਆਏ ਤੇ ਚਲੇ ਗਏ
NEXT STORY