ਅੰਮ੍ਰਿਤਸਰ-ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ 'ਚ ਇਕ ਵਾਰ ਫਿਰ ਦਰਾਰ ਉਜਾਗਰ ਹੋਈ ਹੈ ਪਰ ਇਸ ਵਾਰ ਮਾਮਲਾ ਕਾਫੀ ਹੈਰਾਨ ਕਰ ਦੇਣ ਵਾਲਾ ਹੈ ਅਤੇ ਦੋਸ਼ ਪੱਤਰਕਾਰੀ ਅੰਦਾਜ਼ 'ਚ ਲਗਾਏ ਗਏ ਹਨ। ਇਸ 'ਚ ਅਕਾਲੀ ਦਲ ਅੰਮ੍ਰਿਤਸਰ ਜੱਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਇਕ ਐਂਕਰ ਬਣ ਕੇ ਜ਼ਿਲੇ ਦੇ ਉਨ੍ਹਾਂ ਇਲਾਕਿਆਂ 'ਚ ਗਏ, ਜਿੱਥੇ ਲੋਕ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੀ ਅਸੱਭਿਅਤਾ ਦਾ ਸ਼ਿਕਾਰ ਹੋਏ ਹਨ।
ਉਨ੍ਹਾਂ ਦਿਖਾਇਆ ਕਿ ਇਕ ਕਾਲੋਨੀ 'ਚ ਸਿਰਫ ਇਕ ਹੀ ਘਰ ਦੇ ਸਾਹਮਣੇ ਫੁਟਪਾਥ ਨੂੰ ਤੋੜਿਆ ਗਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਬਦਲੇ ਦੀ ਭਾਵਨਾ ਅਧੀਨ ਕੀਤਾ ਗਿਆ ਹੈ। ਉਨ੍ਹਾਂ ਨੇ ਅਨਿਲ ਜੋਸ਼ੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਅਪੀਲ ਕੀਤੀ। ਇੰਝ ਹੀ ਕੁੱਲ ਛੇ ਮਾਮਲੇ ਉਨ੍ਹਾਂ ਨੇ ਉਜਾਗਰ ਕੀਤੇ। ਉਨ੍ਹਾਂ ਨੇ ਸ਼ਹਿਰ 'ਚ ਲੱਗੇ ਹੋਰਡਿੰਗਜ਼ 'ਤੇ ਵੀ ਸਵਾਲ ਚੁੱਕਿਆ, ਜਿਨ੍ਹਾਂ ਦਾ ਕੋਈ ਹਿਸਾਬ ਨਿਗਮ ਦੇ ਕੋਲ ਨਹੀਂ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਟਲ ਬਾਰੇ ਦੱਸਿਆ ਕਿ ਜਿਸ ਨੂੰ ਹਾਈਕੋਰਟ ਵਲੋਂ ਗਿਰਾਉਣ ਦੇ ਆਦੇਸ਼ ਹਨ। ਇਹ ਹੀ ਨਹੀਂ, ਉਨ੍ਹਾਂ ਨੇ ਰਿਹਾਇਸ਼ੀ ਕਾਲੋਨੀ 'ਚ ਖੁੱਲ੍ਹੀ ਇਕ ਗੈਰਕਾਨੂੰਨੀ ਦਵਾਈਆਂ ਦੀ ਦੁਕਾਨ ਦਾ ਵੀ ਜ਼ਿਕਰ ਕੀਤਾ, ਇਹ ਸਾਰੀਆਂ ਉਸਾਰੀਆਂ ਅਨਿਲ ਜੋਸ਼ੀ ਦੇ ਚਹੇਤਿਆਂ ਦੀਆਂ ਹਨ।
ਅਦਾਲਤ ਨੇ ਵਿਧਾਇਕ ਬੈਂਸ ਮਾਮਲੇ 'ਚ ਪੁਲਸ ਤੋਂ ਕੀਤਾ ਰਿਕਾਰਡ ਤਲਬ
NEXT STORY