ਲੁਧਿਆਣਾ - ਅਡੀਸ਼ਨਲ ਸੈਸ਼ਨ ਜੱਜ ਗੁਰਨਾਮ ਸਿੰਘ ਦੀ ਅਦਾਲਤ ਵਿਚ ਰੇਤ ਮਾਫੀਆ ਸੱਤਿਆਗ੍ਰਹਿ ਛੇੜਨ ਵਾਲੇ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 29 ਦੋਸ਼ੀਆਂ ਵਲੋਂ ਲਗਾਈ ਗਈ ਜ਼ਮਾਨਤ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਜੱਜ ਨੇ ਸੁਣਵਾਈ ਕਰਦੇ ਹੋਏ ਪੁਲਸ ਨੂੰ ਨੋਟਿਸ ਜਾਰੀ ਕਰਕੇ 24 ਅਪ੍ਰੈਲ ਨੂੰ ਮਾਮਲੇ ਨਾਲ ਸੰਬੰਧਿਤ ਪੂਰਾ ਰਿਕਾਰਡ ਅਦਾਲਤ ਵਿਚ ਪੇਸ਼ ਕਰਨ ਦਾ ਆਦੇਸ਼ ਦਿੱਤਾ।
ਪੁਲਸ ਵਲੋਂ ਨਾਮਜ਼ਦ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਜੇਲ ਤੋਂ ਬਾਹਰ ਆਉਣ ਲਈ ਬੀਤੇ ਦਿਨ ਆਪਣੀ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ। ਬੈਂਸ ਅਤੇ ਉਸਦੇ 29 ਸਾਥੀਆਂ ਨੇ ਆਪਣੀ ਜ਼ਮਾਨਤ ਪਟੀਸ਼ਨ ਵਿਚ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਰਾਜਨੀਤਕ ਰੰਜਿਸ਼ ਕਾਰਨ ਪੁਲਸ ਨੇ ਉਨ੍ਹਾਂ 'ਤੇ ਝੂਠਾ ਮੁਕੱਦਮਾ ਦਰਜ ਕੀਤਾ ਹੈ ਅਤੇ ਪੁਲਸ ਨੇ ਮਾਣਯੋਗ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ ਦੀ ਪਾਲਣਾ ਨਹੀਂ ਕੀਤੀ। ਉਕਤ ਜ਼ਮਾਨਤ ਪਟੀਸ਼ਨ ਦੀ ਸੁਣਵਾਈ 24 ਅਪ੍ਰੈਲ ਨੂੰ ਹੋਵੇਗੀ।
ਕੁੜੀ ਦੇ ਪਿਆਰ 'ਚ ਇਹ ਸ਼ਖਸ ਏਅਰਫੋਰਸ ਅਫਸਰ ਤੋਂ ਬਣਿਆ ਭਿਖਾਰੀ
NEXT STORY