ਜਲੰਧਰ- ਪੰਜਾਬੀ ਦੇ ਮਸ਼ਹੂਰ ਚੈਨਲ ਪੀਟੀਸੀ ਵਲੋਂ ਪੰਜਾਬੀ ਮਿਊਜ਼ਿਕ ਐਵਾਰਡ-2015 ਜਲੰਧਰ 'ਚ ਪੀਏਪੀ ਗਰਾਊਂਡ 'ਚ ਕਰਵਾਇਆ ਗਿਆ। ਇਸ ਮੌਕੇ ਕਈ ਮਹਾਨ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਦੀ ਸ਼ੁਰੂਆਤ ਪੰਜਾਬੀ ਕਾਮੇਡੀਅਨ ਬੀਨੂੰ ਢਿਲੋਂ ਅਤੇ ਦਿਵਿਆ ਦੱਤਾ ਦੀ ਕਾਮੇਡੀ ਨਾਲ ਕੀਤੀ ਗਈ। ਇਸ ਮੌਕੇ ਆਪਣੀ ਆਉਣ ਵਾਲੀ ਫਿਲਮ 'ਤਨੁ ਵੇਡਸ ਮਨੁ-2' ਦੀ ਪ੍ਰਮੋਸ਼ਨ ਲਈ ਬਾਲੀਵੁੱਡ ਸਿਤਾਰੇ ਕੰਗਨਾ ਰਣਾਵਤ, ਆਰ. ਮਾਧਵਨ ਅਤੇ ਜਿੰਮੀ ਸ਼ੇਰਗਿੱਲ ਵੀ ਨਜ਼ਰ ਆਏ। ਮੰਚ ਦਾ ਸੰਚਾਲਨ ਪੰਜਾਬੀ ਅਭਿਨੇਤਾ ਅਤੇ ਗਾਇਕ ਹਰਭਜਨ ਮਾਨ ਤੇ ਅਭਿਨੇਤਰੀ ਦੀਵਿਆ ਦੱਤਾ ਨੇ ਕੀਤਾ। ਇਸ ਦੌਰਾਨ ਵਡਾਲੀ ਬ੍ਰਦਰਜ਼ ਨੂੰ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਨਵਾਜਿਆ ਗਿਆ। ਇਸ ਮੌਕੇ 'ਤੇ ਪੰਜਾਬੀ ਗਾਇਕ ਜੈਜ਼ੀ ਬੀ, ਯੋ-ਯੋ ਹਨੀ ਸਿੰਘ, ਐਮੀ ਵਿਰਕ, ਗਾਇਕਾ ਕੌਰ ਬੀ ਸਮੇਤ ਕਈ ਮਸ਼ਹੂਰ ਸਿਤਾਰਿਆਂ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਦਰਸ਼ਕਾਂ ਨੇ ਇਸ ਐਵਾਰਡ ਫੰਕਸ਼ਨ ਦਾ ਖੂਬ ਆਨੰਦ ਮਾਨਿਆ।
'ਆਪ' 'ਚ ਆਏ ਭੂਚਾਲ ਨੇ ਦਿੱਤੀ ਪੰਜਾਬ 'ਚ ਦਸਤਕ ਹੋਵੇਗਾ ਕੁਝ ਅਜਿਹਾ ਕਿ ਉੱਡਣਗੇ ਹੋਸ਼
NEXT STORY