ਪਟਿਆਲਾ (ਇੰਦਰਪ੍ਰੀਤ) - ਜੇਕਰ ਜ਼ਿੰਦਗੀ 'ਚ ਕੁੱਝ ਕਰਨ ਦੀ ਹਿੰਮਤ ਅਤੇ ਲਗਨ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਸਰ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਵੰਸ਼ ਕਿਸੇ ਜੀਨੀਅਸ ਬੰਬੀ ਜਾਂ ਸੁਗਲ ਵਿਆਸ ਤੋਂ ਘੱਟ ਨਹੀਂ। ਉਸਨੇ 9 ਸਾਲ ਦੀ ਉਮਰ ਵਿਚ 10ਵੀਂ ਦੀ ਪ੍ਰੀਖਿਆ ਪਾਸ ਕਰਕੇ ਹੁਣ 11 ਸਾਲ ਦੀ ਉਮਰ ਵਿਚ 12ਵੀਂ ਕਲਾਸ ਵਿਚ ਦਾਖਲਾ ਲੈ ਲਿਆ ਹੈ। ਅੱਜਕਲ ਵੰਸ਼ ਪਟਿਆਲਾ ਵਿਖੇ ਆਪਣੇ ਮਾਮਾ ਦੇ ਘਰ ਛੁੱਟੀਆਂ ਬਿਤਾਉਣ ਲਈ ਆਇਆ ਹੋਇਆ ਹੈ। ਵੰਸ਼ ਨੇ ਜਗ ਬਾਣੀ ਨਾਲ ਬਾਰਨ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਪਹਿਲੀ ਤੇ ਦੂਸਰੀ ਕਲਾਸ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਲੁਧਿਆਣਾ ਵਿਖੇ ਕੀਤੀ, ਉਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਛੀਦਵਾੜਾ (ਮੱਧ ਪ੍ਰਦੇਸ਼) ਚਲਿਆ ਗਿਆ, ਜਿਥੇ ਉਸਨੇ ਤੀਜੀ ਵਿਚ ਦਾਖਲਾ ਲੈ ਲਿਆ। ਵੰਸ਼ ਦੇ ਪਿਤਾ ਸੰਜੀਵ ਧੀਰ ਨੇ ਦੱਸਿਆ ਕਿ ਵੰਸ਼ ਪੜ੍ਹਾਈ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ, ਜਦੋਂ ਉਹ ਟੈਨਿਸ ਖੇਡਣ ਲਈ ਜਾਂਦਾ ਸੀ ਤਾਂ ਉਸਦੇ ਨਾਲ 10ਵੀਂ ਜਮਾਤ ਦੇ ਵਿਦਿਆਰਥੀ ਉਸਦੇ ਦੋਸਤ ਬਣ ਗਏ ਤੇ ਉਸਨੇ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਤੇ 10ਵੀਂ ਜਮਾਤ 'ਚ ਦਾਖਲਾ ਲੈਣ ਦਾ ਮਨ ਬਣਾ ਲਿਆ। ਉਨ੍ਹਾਂ ਦੱਸਿਆ ਕਿ 10ਦਸਵੀਂ ਜਮਾਤ 'ਚ ਦਾਖਲਾ ਲੈਣ ਲਈ ਵੰਸ਼ ਨੇ ਟੈਸਟ ਪਾਸ ਕਰ ਲਿਆ ਅਤੇ 10ਵੀਂ ਦੇ ਪੇਪਰ ਦੇਣ ਲਈ ਸਿੱਖਿਆ ਵਿਭਾਗ ਤੋਂ ਮਨਜ਼ੂਰੀ ਲੈ ਕੇ ਪੇਪਰ ਦਿੱਤੇ ਅਤੇ 59 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਕਰ ਲਈ ਤੇ ਉਸ ਨੇ ਸਾਇੰਸ ਵਿਸ਼ੇ 'ਚੋਂ 80 ਪ੍ਰਤੀਸ਼ਤ ਨੰਬਰ ਲੈ ਕੇ ਜ਼ਿਲੇ 'ਚੋਂ ਟਾਪ ਕੀਤਾ। ਹੁਣ ਵੰਸ਼ ਦੀ ਉਮਰ 11 ਸਾਲ ਦੀ ਹੈ ਤੇ ਉਸਨੇ 12ਵੀਂ ਜਮਾਤ ਵਿਚ ਦਾਖਲਾ ਲੈ ਲਿਆ ਹੈ।
ਟੀਚਰ ਨੇ ਇੰਨਾ ਕੁੱਟਿਆ ਕਿ ਬੱਚਾ ਮਾਨਸਿਕ ਸੰਤੁਲਨ ਖੋਹ ਬੈਠਾ (ਵੀਡੀਓ)
NEXT STORY