ਤਲਵੰਡੀ ਭਾਈ (ਗੁਲਾਟੀ) - ਅੱਜ ਤੋਂ ਕੁਝ ਸਾਲ ਪਹਿਲਾਂ ਤਲਵੰਡੀ ਭਾਈ ਵਿਖੇ ਕਾਰਪੇਂਟਰ ਦੀ ਦੁਕਾਨ 'ਤੇ ਕੰਮ ਕਰਦੇ ਅਮਨਪ੍ਰੀਤ ਸਿੰਘ ਰੰਧਾਵਾ ਬਾਰੇ ਕਿਸੇ ਦੇ ਮਨ ਵਿਚ ਖਿਆਲ ਨਹੀਂ ਸੀ ਕਿ ਇਹ ਨੌਜਵਾਨ ਇਸ ਕਦਰ ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਕਰੇਗਾ ਅਤੇ ਆਪਣੇ ਇਲਾਕੇ ਦੇ ਨਾਂ ਨੂੰ ਚਾਰ ਚੰਨ ਲਾਵੇਗਾ।
ਪਿਛਲੇ ਕੁਝ ਸਮੇਂ ਤੋਂ ਰੈਸਲਿੰਗ 'ਚ ਜ਼ੋਰ ਅਜ਼ਮਾ ਰਹੇ ਅਮਨਪ੍ਰੀਤ ਸਿੰਘ ਰੰਧਾਵਾ ਤੋਂ ਬਣੇ ਮਹਾਬਲੀ ਸ਼ੇਰਾ ਵੱਲੋਂ ਕੁਝ ਮਹੀਨੇ ਪਹਿਲਾਂ ਕਲਰਜ਼ ਚੈਨਲ 'ਤੇ ਚੱਲੇ ਰੈਸਲਿੰਗ ਸ਼ੋਅ 'ਰਿੰਗ ਕਾ ਕਿੰਗ' ਵਿਚ ਵੀ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਸੀ ਅਤੇ ਖਿਤਾਬ ਆਪਣੇ ਨਾਂ ਕੀਤਾ ਸੀ ਅਤੇ ਹੁਣ ਵੀ ਅਮਰੀਕਾ ਵਿਚ ਚੱਲ ਰਹੀ ਪ੍ਰਤੀਯੋਗਤਾ ਟੀ. ਐੱਨ. ਏ. ਦੇ ਪਹਿਲੇ ਮੈਚ ਵਿਚ ਮਾਸਕੋ ਦੇ ਰੈਸਲਰ ਊਨੋ ਨੂੰ 2 ਮਿੰਟ ਵਿਚ ਹੀ ਚਿੱਤ ਕਰ ਦਿੱਤਾ।
ਇਹ ਪ੍ਰਤੀਯੋਗਤਾ ਸੋਨੀ ਸਿਕਸ ਚੈਨਲ 'ਤੇ ਦਿਖਾਈ ਜਾ ਰਹੀ ਹੈ। ਇਸ ਸਬੰਧੀ ਸ਼ੇਰਾ ਦੇ ਛੋਟੇ ਭਰਾ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਮਹਾਬਲੀ ਸ਼ੇਰਾ ਦਾ ਦੂਜਾ ਮੈਚ ਸੋਮਵਾਰ ਨੂੰ ਹੋ ਰਿਹਾ ਹੈ। ਇਸ ਚੱਲ ਰਹੀ ਪ੍ਰਤੀਯੋਗਤਾ 'ਚ ਦੁਨੀਆ ਦੇ ਪ੍ਰਮੁੱਖ ਰੈਸਲਰ ਭਾਗ ਲੈ ਰਹੇ ਹਨ।
ਚੁੰਨੀ ਨਾਲ ਘੁੱਟਿਆ ਗਲਾ ਤੇ ਦਰੱਖਤ ਨਾਲ ਬੰਨ੍ਹਤੀ ਔਰਤ ਦੀ ਲਾਸ਼
NEXT STORY