ਜੀਵਨ ਸਾਥਣ ਨੂੰ ਗਲਾ ਘੁੱਟ ਕੇ ਮਾਰਿਆ
ਲੁਧਿਆਣਾ(ਕੁਲਵੰਤ)- ਬਾੜੇਵਾਲ ਰੋਡ ਸਥਿਤ ਭਾਈ ਦਇਆ ਸਿੰਘ ਇਲਾਕੇ 'ਚ ਬੁੱਧਵਾਰ ਨੂੰ ਹੋਈ ਸਨਸਨੀਖੇਜ਼ ਵਾਰਦਾਤ ਵਿਚ ਇਕ ਪਤੀ ਨੇ ਆਪਣੀ ਜੀਵਨ ਸਾਥਣ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਜਦੋਂ ਤਕ ਵਾਰਦਾਤ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਉਦੋਂ ਤਕ ਦੋਸ਼ੀ ਫਰਾਰ ਹੋ ਗਿਆ ਸੀ। ਦੋਵੇਂ ਪਤੀ-ਪਤਨੀ ਸੁਰੱਖਿਆ ਗਾਰਡ ਦਾ ਕੰਮ ਕਰਦੇ ਸਨ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਨਾਜਾਇਜ਼ ਸਬੰਧਾਂ ਦਾ ਸ਼ੱਕ ਵੀ ਹੱਤਿਆ ਦਾ ਇਕ ਕਾਰਨ ਹੋ ਸਕਦਾ ਹੈ। ਮਰਨ ਵਾਲੀ ਮਹਿਲਾ ਦੀ ਪਛਾਣ 40 ਸਾਲਾ ਗੁਰਪ੍ਰੀਤ ਕੌਰ ਦੇ ਰੂਪ ਵਿਚ ਹੋਈ ਹੈ, ਜਦੋਂ ਕਿ ਉਸਦੇ ਫਰਾਰ ਪਤੀ ਦੀ ਪਛਾਣ ਜਗਤਾਰ ਸਿੰਘ ਦੇ ਰੂਪ ਵਿਚ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਜਗਤਾਰ ਆਪਣੀ ਬੇਟੀ ਤੇ ਇਕ ਬੇਟੇ ਨੂੰ ਜ਼ਹਿਰ ਦੇ ਚੁੱਕਾ ਹੈ।
ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸਦਾ 14 ਸਾਲਾ ਬੇਟਾ ਕਰਮਦੀਪ ਸਕੂਲ ਤੋਂ ਵਾਪਸ ਘਰ ਆਇਆ। ਮਾਂ ਨੂੰ ਮਰਿਆ ਹੋਇਆ ਦੇਖ ਕੇ ਬੱਚੇ ਦੇ ਹੋਸ਼ ਉੱਡ ਗਏ, ਜਿਸ ਦੇ ਬਾਅਦ ਉਸਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ। ਸੂਚਨਾ ਮਿਲਣ ਦੇ ਬਾਅਦ ਪੁਲਸ ਦੇ ਉੱਚ ਅਧਿਕਾਰੀ ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਅਤੇ ਥਾਣਾ ਪੀ. ਏ. ਯੂ. ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਜਾਂਚ ਕਰਨ ਦੇ ਬਾਅਦ ਮ੍ਰਿਤਕ ਗੁਰਪ੍ਰੀਤ ਕੌਰ (40) ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਨੇ ਗੁਰਪ੍ਰੀਤ ਕੌਰ ਦੇ ਭਰਾ ਛਿੰਦਾ ਦੀ ਸ਼ਿਕਾਇਤ 'ਤੇ ਉਸਦੇ ਪਤੀ ਜਗਤਾਰ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਏ. ਸੀ. ਪੀ. ਪੱਛਮੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਗੁਰਪ੍ਰੀਤ ਕੌਰ ਇਕ ਪ੍ਰਾਈਵੇਟ ਕੰਪਨੀ 'ਚ ਬਤੌਰ ਸਕਿਓਰਟੀ ਗਾਰਡ ਦਾ ਕੰਮ ਕਰਦੀ ਸੀ, ਜਦੋਂਕਿ ਉਸਦਾ ਪਤੀ ਜਗਤਾਰ ਸਿੰਘ ਵੀ ਸਕਿਓਰਟੀ ਗਾਰਡ ਸੀ ਅਤੇ ਉਹ ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਘਰੇਲੂ ਗੱਲਾਂ ਨੂੰ ਲੈ ਕੇ ਅਕਸਰ ਦੋਵਾਂ ਵਿਚ ਵਿਵਾਦ ਹੁੰਦਾ ਰਹਿੰਦਾ ਸੀ। ਜਗਤਾਰ ਸਿੰਘ ਪਹਿਲਾਂ ਆਪਣੀ ਪਤਨੀ ਤੋਂ ਵੱਖਰਾ ਰਹਿਣ ਲੱਗਾ ਸੀ ਪਰ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਉਹ ਫਿਰ ਆਪਣੀ ਪਤਨੀ ਅਤੇ ਬੇਟੇ ਕੋਲ ਰਹਿ ਰਿਹਾ ਸੀ। ਏ. ਸੀ. ਪੀ. ਨੇ ਕਿਹਾ ਕਿ ਇਨ੍ਹਾਂ ਚਾਰ ਮਹੀਨਿਆਂ ਵਿਚ ਵੀ ਕਈ ਵਾਰ ਦੋਵਾਂ ਵਿਚਕਾਰ ਵਿਵਾਦ ਹੋਇਆ ਸੀ। ਦੋਸ਼ੀ ਜਗਤਾਰ ਸਿੰਘ ਪਿਛਲੇ ਕਰੀਬ ਇਕ ਹਫਤੇ ਤੋਂ ਕੰਮ 'ਤੇ ਨਹੀਂ ਜਾ ਰਿਹਾ ਸੀ ਅਤੇ ਘਰ ਵਿਚ ਹੀ ਸੀ। ਬੁੱਧਵਾਰ ਨੂੰ ਉਨ੍ਹਾਂ ਦਾ ਬੇਟਾ ਕਰਮਦੀਪ ਸਿੰਘ ਆਪਣੇ ਸਕੂਲ ਚਲਾ ਗਿਆ। ਪਿੱਛੋਂ ਜਗਤਾਰ ਸਿੰਘ ਆਪਣੀ ਪਤਨੀ ਨਾਲ ਘਰ 'ਚ ਹੀ ਸੀ। ਇਸ ਦੌਰਾਨ ਦੋਵਾਂ ਵਿਚਕਾਰ ਕੀ ਗੱਲ ਹੋਈ ਕਿ ਜਗਤਾਰ ਸਿੰਘ ਨੇ ਗਲਾ ਦਬਾ ਕੇ ਉਸਦੀ ਹੱਤਿਆ ਕਰ ਦਿੱਤੀ ਅਤੇ ਖੁਦ ਫਰਾਰ ਹੋ ਗਿਆ। ਪੁਲਸ ਵੱਖ-ਵੱਖ ਥਿਊਰੀਆਂ 'ਤੇ ਜਾਂਚ ਕਰ ਰਹੀ ਹੈ।
ਪੰਜ ਸਾਲ ਪਹਿਲਾਂ ਹੋਏ ਕਤਲ ਦਾ ਹੋਇਆ ਅਜਿਹਾ ਖੁਲਾਸਾ ਪੁਲਸ ਵੀ ਹੋਈ ਹੈਰਾਨ
NEXT STORY