ਅੰਮ੍ਰਿਤਸਰ-ਮਸ਼ਹੂਰ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਕਤਲ ਦਾ ਮੁੱਖ ਦੋਸ਼ੀ ਕੁਲਪ੍ਰੀਤ ਸਿੰਘ ਦਿਓਲ ਉਰਫ ਨੀਟਾ ਬੁੱਧਵਾਰ ਨੂੰ ਫਰੀਦਕੋਟ ਪੁਲਸ ਦੇ ਹੱਥੇ ਚੜ੍ਹ ਗਿਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਏਅਰਪੋਰਟ 'ਤੇ ਨੀਟਾ ਨੂੰ ਲੈਣ ਆਈ ਚਾਰ ਜ਼ਿਲਿਆਂ ਦੀ ਪੁਲਸ ਨੂੰ ਇਸ ਗੱਲ ਦਾ ਪਤਾ ਹੀ ਨਾ ਲੱਗਿਆ ਕਿ ਨੀਟਾ ਫਰੀਦਕੋਟ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਬੁੱਧਵਾਰ ਦੀ ਦੁਪਹਿਰ ਨੂੰ ਪੰਜ ਜ਼ਿਲਿਆਂ ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ ਦੀ ਪੁਲਸ ਨੀਟਾ ਨੂੰ ਗ੍ਰਿਫਤਾਰ ਕਰਨ ਏਅਰਪੋਰਟ ਪਹੁੰਚੀ ਸੀ ਪਰ ਫਰੀਦਕੋਟ ਪੁਲਸ ਨੂੰ ਇਸ ਦਾ ਪਹਿਲਾਂ ਹੀ ਪਤਾ ਸੀ। ਹਰ ਕੋਈ ਚਾਹੁੰਦਾ ਸੀ ਕਿ ਨੀਟਾ ਉਨ੍ਹਾਂ ਨੇ ਹੱਥ ਲੱਗੇ ਪਰ ਬੜੇ ਫਿਲਮੀ ਸਟਾਈਲ 'ਚ ਫਰੀਦਕੋਟ ਪੁਲਸ ਨੀਟਾ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਅਤੇ ਬਾਕੀ ਚਾਰ ਜ਼ਿਲਿਆਂ ਦੀ ਪੁਲਸ ਹੱਥ ਮਲਦੀ ਹੀ ਰਹਿ ਗਈ।
ਫਰੀਦਕੋਟ ਪੁਲਸ ਦੇ ਦੋ ਇੰਸਪੈਕਟਰ ਬਿਜ਼ਨੈੱਸਮੈਨ ਦੇ ਕੱਪੜਿਆਂ 'ਚ ਆਏ ਅਤੇ ਨੀਟਾ ਨੂੰ ਬੜੇ ਆਰਾਮ ਨਾਲ ਆਪਣੇ ਨਾਲ ਲੈ ਕੇ ਚਲੇ ਗਏ, ਜਿਸ ਬਾਰੇ ਚਾਰ ਜ਼ਿਲਿਆਂ ਦੀ ਪੁਲਸ ਨੂੰ ਪਤਾ ਹੀ ਨਾ ਲੱਗਿਆ। ਜ਼ਿਕਰਯੋਗ ਹੈ ਕਿ ਨੀਟਾ ਉਹੀ ਵਿਅਕਤੀ ਹੈ, ਜਿਸ ਨੇ ਗੁਰਪ੍ਰੀਤ ਸੇਖੋਂ ਅਤੇ ਗੌਂਡਰ ਨਾਲ ਮਿਲ ਕੇ ਸੁੱਖਾ ਕਾਹਲਵਾਂ ਦਾ ਕਤਲ ਕੀਤਾ ਸੀ ਅਤੇ ਦੁਬਈ ਭੱਜ ਗਿਆ ਸੀ। ਇਸ ਤੋਂ ਬਾਅਦ ਗੁਰਪ੍ਰੀਤ ਸੇਖੋਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪੁਲਸ ਨੇ ਸੇਖੋਂ ਦੇ ਜ਼ਰੀਏ ਨੀਟਾ 'ਤੇ ਭਾਰਤ ਆਉਣ ਦਾ ਦਬਾਅ ਪਾਇਆ ਸੀ।
ਨਾ ਮਾਰੀ ਨਾ ਮਾਰੀ ਨੀ ਮਾਂ ਇਹ ਨਾ ਕਹਿਰ ਗੁਜ਼ਾਰੀ ਨੀ ਮਾਂ
NEXT STORY