ਜਲੰਧਰ (ਸ਼ੋਰੀ) - ਸਾਡੇ ਸਮਾਜ ਦੇ ਕੁਝ ਲੋਕ ਅੱਜ ਵੀ ਉਹ ਗਲਤੀਆਂ ਕਰ ਰਹੇ ਹਨ ਜੋ ਉਨ੍ਹਾਂ ਨੂੰ ਸਮਾਜ ਵੱਲ ਦੇਖ ਕੇ ਨਹੀਂ ਕਰਨੀਆਂ ਚਾਹੀਦੀਆਂ। ਬੱਚੇ ਰੱਬ ਦਾ ਰੂਪ ਹੁੰਦੇ ਹਨ ਭਾਵੇਂ ਉਹ ਲੜਕੀ ਹੈ ਜਾਂ ਲੜਕਾ ਪਰ ਕੁਝ ਸਮਾਜ ਦੇ ਲੋਕ ਇਹਨਾਂ ਚੀਜਾਂ ਨੂੰ ਨਹੀਂ ਸਮਝਦੇ ਅਤੇ ਆਪਣੀ ਗੱਲਤੀ ਦਾ ਕਸੂਰ ਆਪਣੇ ਬੱਚੇ ਨੂੰ ਦਿੰਦੇ ਹਨ। ਇਸ ਤਰ੍ਹਾਂ ਹੀ ਗੁਲਾਬ ਦੇਵੀ ਰੋਡ ਕੋਲ ਇਕ ਲਿਫਾਫੇ ਵਿਚ ਨਵ-ਜਨਮੇ ਬੱਚੇ ਦਾ ਭਰੂਣ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਬਾਰੇ ਲੋਕਾਂ ਨੇ ਥਾਣਾ ਨੰ. 1 ਦੀ ਪੁਲਸ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪਹੁੰਚੀ ਪੁਲਸ ਨੇ ਭਰੂਣ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਅਤੇ ਅਣਪਛਾਤੀ ਮਹਿਲਾ ਖਿਲਾਫ ਕੇਸ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਕੋਲ ਹੀ ਚਾਹ ਵੇਚਣ ਵਾਲੇ ਨੇ ਦੇਖਿਆ ਕਿ ਆਵਾਰਾ ਕੁੱਤੇ ਲਿਫਾਫੇ ਕੋਲ ਕਿਸੇ ਚੀਜ਼ ਨੂੰ ਨੋਚ ਰਹੇ ਹਨ।
ਕੋਲ ਜਾ ਕੇ ਉਸ ਨੇ ਦੇਖਿਆ ਤਾਂ ਬੱਚੇ ਦਾ ਭਰੂਣ ਸੀ। ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਨੰ. 1 ਦੇ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੀ ਮਹਿਲਾ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਲਦੀ ਹੀ ਮਾਮਲੇ ਨੂੰ ਟ੍ਰੇਸ ਕਰ ਲਵੇਗੀ। ਪੁਲਸ ਆਸ-ਪਾਸ ਦਾਈਆਂ ਵਲੋਂ ਕੀਤੀ ਗਈ ਡਲਿਵਰੀ ਦੇ ਨਾਲ ਹਸਪਤਾਲਾਂ ਦਾ ਰਿਕਾਰਡ ਵੀ ਚੈੱਕ ਕਰੇਗੀ।
ਵੀਡੀਓ 'ਚ ਦੇਖੋ ਜਠੇਰਿਆਂ ਦੀ ਜਗ੍ਹਾ 'ਤੇ ਪਾਠ ਕਰਦੇ 'ਗ੍ਰੰਥੀ ਸਿੰਘਾਂ' ਨੂੰ ਪੈਂਦੀ ਕੁੱਟ ਦਾ ਹਾਲ
NEXT STORY