ਮੋਗਾ - ਹੌਂਸਲੇ ਹੋਣ ਬੁਲੰਦ ਅਤੇ ਮਨ 'ਚ ਹੋਵੇ ਇੱਛਾ ਤਾਂ ਹਿਮਾਲਿਆ ਵੀ ਛੋਟਾ ਲੱਗਦਾ ਹੈ ਅਜਿਹਾ ਹੀ ਕਰ ਵਿਖਾਇਆ ਹੈ ਮੋਗਾ ਦੇ ਸੈਕਰੇਟ ਹਾਰਟ ਸਕੂਲ ਦੀ 11 ਸਾਲ ਦੀ ਅਸ਼ਮੀਤ ਕੌਰ ਨੇ ਇਕ ਸੈਂਟੀਮੀਟਰ ਦੀ ਡਰਾਇੰਗ ਦੀ ਬੁੱਕ ਬਣਾਈ ਹੈ। ਇਸ ਬੁੱਕ 'ਚ 22 ਪੇਜ ਹਨ ਅਤੇ ਉਨ੍ਹਾਂ 'ਤੇ ਸਮਾਜਿਕ ਕੁਰੀਤੀਆਂ ਦੇ ਨਾਲ ਨਾਲ ਵਾਤਾਵਰਣ ਦੀ ਸਮੱਸਿਆਵਾਂ ਸੰਬੰਧੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਗਿਆ ਹੈ।
ਇਸ ਬੁੱਕ 'ਚ ਭਰੂਣ ਹੱਤਿਆ, ਪਾਣੀ ਬਚਾਓ, ਬੇਟੀ ਬਚਾਓ, ਬੇਟੀ ਪੜਾਓ, ਸਵੱਛ ਭਾਰਤ ਅਭਿਆਨ ਵਰਗੇ ਮੁੱਦਿਆਂ ਸੰਬੰਧੀ ਜਾਗਰੂਕ ਕੀਤਾ ਗਿਆ ਹੈ ।
ਉਧਰ ਇਸ ਮੌਕੇ 'ਤੇ ਸਕੂਲ ਦੀ ਪ੍ਰਿੰਸੀਪਲ ਡਾਕਟਰ ਰੇਣੂ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਸਕੂਲ ਦੀ ਬੱਚੀ ਨੇ ਬਹੁਤ ਹੀ ਛੋਟੀ ਬੁੱਕ ਦੇ ਜਰਿਏ ਵਧੀਆ ਸੰਦੇਸ਼ ਦਿੱਤਾ ਹੈ ।
ਹਰਿੰਦਰ ਕਤਲਕਾਂਡ : 2 ਪੁਲਸ ਇੰਸਪੈਕਟਰਾਂ ਸਮੇਤ 4 ਅਧਿਕਾਰੀ ਮੁਅੱਤਲ
NEXT STORY