ਮੋਗਾ-ਪਿੰਡ ਕਾਲੀਏਵਾਲਾ 'ਚ 14 ਅਪ੍ਰੈਲ ਨੂੰ ਐੱਨ. ਆਰ. ਆਈ. ਹਰਿੰਦਰ ਸਿੰਘ ਸਰਾਂ ਕਤਲਕਾਂਡ ਦੇ ਮਾਮਲੇ 'ਚ 2 ਪੁਲਸ ਇੰਸਪੈਕਟਰਾਂ ਸਮੇਤ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੀੜਤ ਪਰਿਵਾਰ ਦੀ ਕਾਰਵਾਈ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਡੀ. ਜੀ. ਪੀ. ਪੰਜਾਬ ਸੁਮੇਧ ਸਿੰਘ ਸੈਣੀ ਨੂੰ ਇਸ ਮਾਮਲੇ 'ਚ ਉਚਿਤ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ।
ਇਸ ਅਧੀਨ ਪੰਜਾਬ ਪੁਲਸ ਦੇ ਇੰਸਪੈਕਟਰ ਭੋਲਾ ਸਿੰਘ, ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਰਹਿ ਚੁੱਕੇ ਇੰਸਪੈਕਟਰ ਕੁਲਜਿੰਦਰ ਸਿੰਘ, ਥਾਣਾ ਸਦਰ ਮੋਗਾ ਦੇ ਉਸ ਸਮੇਂ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗੁਲਜਿੰਦਰ ਸਿੰਘ ਅਤੇ ਪਿੰਡ ਕਾਲੀਏਵਾਲਾ ਦੇ ਅਧਿਕਾਰੀ ਭਾਗ ਮੱਲ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਮੁੱਖ ਦੋਸ਼ੀ ਔਰਤ ਅਤੇ ਐੱਨ. ਆਰ. ਆਈ. ਦੀ ਭਾਬੀ ਬਲਜਿੰਦਰ ਕੌਰ ਨੇ ਵੀ ਮੋਹਾਲੀ ਅਦਾਲਤ 'ਚ ਆਤਮ ਸਮਰਪਰਣ ਕਰ ਦਿੱਤਾ।
ਏਅਰਪੋਰਟ 'ਤੇ ਉਡੀਕਦੀ ਰਹੀ ਪੁਲਸ, ਪਤਾ ਨਾ ਲੱਗਾ 'ਸੁੱਖੇ' ਦਾ ਕਾਤਲ ਕੌਣ ਲੈ ਗਿਆ!
NEXT STORY