ਲੁਧਿਆਣਾ— ਆਏ ਦਿਨ ਲੁੱਟ-ਖੋਹ ਤੇ ਕੁੜੀਆਂ ਨੂੰ ਤੰਗ ਕਰਨ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਪਰ ਲੁਧਿਆਣਾ ਵਿਚ ਤਾਂ ਬਦਮਾਸ਼ਾਂ ਦੇ ਹੌਂਸਲੇ ਹੀ ਬੁਲੰਦ ਹੋ ਗਏ ਹਨ। ਇਸੇ ਲਈ ਉਨ੍ਹਾਂ ਨੇ ਨਾ ਪੁਲਸ ਦੀ ਫਿਕਰ ਕੀਤੀ ਨਾ ਲੋਕਾਂ ਦੀ ਪਰਵਾਹ 'ਤੇ ਐਕਟਿਵਾ 'ਤੇ ਜਾ ਰਹੀਆਂ ਦੋ ਭੈਣਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮਨਵਿੰਦਰ ਕੌਰ, ਉਸ ਦੀ ਵੱਡੀ ਭੈਣ ਅਮਨਦੀਪ ਕੌਰ ਤੇ ਛੋਟਾ ਭਰਾ ਐਕਟਿਵਾ 'ਤੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਚ ਮੱਥਾ ਟੇਕ ਕੇ ਘਰ ਆ ਰਹੇ ਸਨ। ਸੀ. ਆਰ. ਪੀ. ਸੀ. ਕਾਲੋਨੀ ਦੇ ਕੋਲ ਬਾਈਕ ਸਵਾਰਾਂ ਨੇ ਉਨ੍ਹਾਂ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਅਮਨਦੀਪ ਕੌਰ ਨੇ ਪਰਸ ਨਹੀਂ ਛੱਡਿਆਂ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਚੱਲਦੀ ਐਕਟਿਵਾ 'ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਹੇਠਾਂ ਸੁੱਟ ਦਿੱਤਾ। ਘਟਨਾ ਵਿਚ ਦੋਵੇਂ ਕੁੜੀਆਂ ਅਤੇ ਮੁੰਡਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਰਾਹਗੀਰਾਂ ਨੇ ਦੇਖਿਆ ਤਾਂ ਬਦਮਾਸ਼ ਭੱਜ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀ ਹੋਈ ਕੁੜੀ ਅਮਨਦੀਪ ਕੌਰ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਹੈ ਅਤੇ ਉਹ ਆਪਣੇ ਘਰ ਪਗਫੇਰੇ ਦੀ ਰਸਮ ਲਈ ਆਈ ਸੀ ਕਿ ਵੀਰਵਾਰ ਸ਼ਾਮ ਨੂੰ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ ਦੋਵੇਂ ਕੁੜੀਆਂ ਅਤੇ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਤਿੰਨਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਬਦਮਾਸ਼ਾਂ ਨੂੰ ਹੁਣ ਪੁਲਸ ਦਾ ਵੀ ਡਰ ਨਹੀਂ ਰਿਹਾ।
ਆਟਾ-ਦਾਲ ਸਕੀਮ ਗਰੀਬਾਂ ਦੀ ਬਜਾਏ ਹੜੱਪ ਰਹੇ ਹਨ ਅਕਾਲੀ ਜਥੇਦਾਰ : ਪ੍ਰਨੀਤ ਕੌਰ
NEXT STORY