ਮੁੰਬਈ- ਅਪ੍ਰੈਲ ਮਹੀਨੇ ਦੀ 24 ਤਰੀਕ ਭਾਵ ਅੱਜ ਸਚਿਨ ਤੇਂਦੂਲਕਰ ਦਾ ਜਨਮਦਿਨ ਹੈ। ਸਾਰੇ ਜਾਣਦੇ ਹਨ ਕਿ ਵਰੁਣ ਧਵਨ ਮਾਸਟਰ ਬਲਾਸਟਰ ਦੇ ਵੱਡੇ ਫੈਨ ਹਨ ਤੇ ਉਨ੍ਹਾਂ ਦੇ ਨਾਲ ਹੀ ਆਪਣੀ ਜਨਮਦਿਨ ਤਰੀਕ ਵੀ ਸਾਂਝੀ ਕਰਦੇ ਹਨ। ਇਸ ਬਾਰੇ ਵਰੁਣ ਨੇ ਕਿਹਾ ਕਿ ਉਸ ਲਈ ਇਹ ਸਨਮਾਨ ਵਾਲੀ ਗੱਲ ਹੈ ਕਿ ਮੇਰਾ ਜਨਮਦਿਨ ਵੀ ਉਸੇ ਦਿਨ ਆਉਂਦਾ ਹੈ, ਜਿਸ ਦਿਨ ਸਚਿਨ ਤੇਂਦੂਲਕਰ ਆਪਣਾ ਜਨਮਦਿਨ ਮਨਾਉਂਦੇ ਹਨ। ਉਸ ਦੀ ਜ਼ਿੰਦਗੀ 'ਚ ਕ੍ਰਿਕਟ ਦਾ ਅਹਿਮ ਹਿੱਸਾ ਹੈ ਤੇ ਉਹ ਲਗਾਤਾਰ ਖੇਡਦੇ ਹਨ। ਇਹ ਉਸ ਲਈ ਅਦਭੁੱਤ ਅਹਿਸਾਸ ਹੈ ਕਿ ਉਹ ਉਸ ਦਿਨ ਪੈਦਾ ਹੋਏ, ਜਿਸ ਦਿਨ ਕ੍ਰਿਕਟ ਦੇ ਭਗਵਾਨ ਮਾਸਟਰ ਬਲਾਸਟਰ ਦਾ ਜਨਮ ਹੋਇਆ।
ਆਪਣੇ ਜਨਮਦਿਨ ਪਲਾਨ ਬਾਰੇ ਵਰੁਣ ਨੇ ਕਿਹਾ ਕਿ ਆਮ ਤੌਰ 'ਤੇ ਇਸ ਦਿਨ ਉਹ ਆਪਣੇ ਸਕੂਲ ਤੇ ਕਾਲਜ ਦੇ ਦੋਸਤਾਂ ਨਾਲ ਮਿਲਦੇ ਹਨ। ਇਸ ਵਾਰ ਉਨ੍ਹਾਂ ਦਾ ਕੰਮਕਾਜੀ ਜਨਮਦਿਨ ਰਹੇਗਾ ਪਰ ਇਹ ਜਨਮਦਿਨ ਖਾਸ ਹੀ ਹੋਵੇਗਾ ਕਿਉਂਕਿ ਉਹ ਵਸਈ ਜਾ ਰਹੇ ਹਨ ਆਪਣੀ ਫਿਲਮ ਏ. ਬੀ. ਸੀ. ਡੀ. 2 ਦੀ ਪ੍ਰਮੋਸ਼ਨ ਲਈ। ਰਾਤ ਨੂੰ ਉਸ ਦੇ ਸਕੂਲ ਦੇ ਕੁਝ ਦੋਸਤ ਆਉਣਗੇ ਤੇ ਉਨ੍ਹਾਂ ਨਾਲ ਡਿਨਰ 'ਤੇ ਜਾਵਾਂਗਾ। ਉਸ ਨੂੰ ਯਾਦ ਨਹੀਂ ਕਿ ਉਸ ਨੇ ਆਖਰੀ ਵਾਰ ਵੱਡੀ ਪਾਰਟੀ ਕਦੋਂ ਕੀਤੀ। ਉਸ ਨੂੰ ਲੱਗਦਾ ਹੈ ਕਿ ਕਿਸੇ ਵੀ ਵੱਡੀ ਪਾਰਟੀ ਨੂੰ ਪਲਾਨ ਕਰਨ 'ਚ ਬਹੁਤ ਸਮਾਂ ਲੱਗਦਾ ਹੈ ਤੇ ਕੰਮ ਵੀ ਬਹੁਤ ਹੋ ਜਾਂਦਾ ਹੈ।
ਸ਼ੁਭਰੀਤ ਕੌਰ ਦੇ ਤਾਜ 'ਚ ਸਜਿਆ ਇਕ ਹੋਰ ਸਫਲਤਾ ਦਾ ਖੰਭ, ਪੰਜਾਬੀ ਹੋਏ ਗਦਗਦ (ਵੀਡੀਓ)
NEXT STORY