ਵਾਸ਼ਿੰਗਟਨ- ਇਸ ਗੱਲ ਦਾ ਖੁਲਾਸਾ ਹੋ ਚੁੱਕਾ ਹੈ ਕਿ ਸੈਕਸ ਨਾਵਲ 'ਤੇ ਆਧਾਰਿਤ ਫਿਲਮ 'ਫਿਫਟੀ ਸ਼ੇਡਸ ਆਫ ਗ੍ਰੇਅ' ਦੇ ਦੋ ਸੀਕੁਅਲ ਥਿਏਟਰਾਂ 'ਚ ਧਮਾਲ ਪਾਉਣ ਲਈ 2017 ਤੇ 2018 'ਚ ਰਿਲੀਜ਼ ਹੋਣਗੇ। ਯੂਨੀਵਰਸਲ ਸਟੂਡੀਓਜ਼ ਨੇ ਇਨ੍ਹਾਂ ਦੇ ਟਾਈਟਲਜ਼ ਦਾ ਵੀ ਐਲਾਨ ਕਰ ਦਿੱਤਾ ਹੈ, ਜਿਹੜੇ 'ਫਿਫਟੀ ਸ਼ੇਡਸ ਡਾਰਕਨ' ਤੇ 'ਫਿਫਟੀ ਸ਼ੇਡਸ ਫਰੀਡ' ਹੋਣਗੇ। ਇਹ ਫਿਲਮਾਂ 10 ਫਰਵਰੀ 2017 ਤੇ 9 ਫਰਵਰੀ 2018 'ਚ ਰਿਲੀਜ਼ ਹੋਣਗੀਆਂ।
ਫਿਲਮ ਦੇ ਲੀਡ ਕਰੈਕਟਰ ਅਨਾਸਤਾਸੀਆ ਸਟੀਲ ਤੇ ਕ੍ਰਿਸਚੀਅਨ ਗ੍ਰੇਅ ਫਿਲਮ ਦੀ ਪਹਿਲੀ ਕਹਾਣੀ ਕਹਾਣੀ ਨੂੰ ਹੀ ਅੱਗੇ ਵਧਾਉਣਗੇ। ਹਾਲਾਂਕਿ ਸੈਮ ਟੇਲਰ-ਜੌਨਸਨ ਡਾਇਰੈਕਟਰਾਂ ਵਲੋਂ ਇਸ ਵਾਰ ਨਹੀਂ ਚੁਣੇ ਗਏ। ਫਿਫਟੀ ਸ਼ੇਡਸ ਆਫ ਗ੍ਰੇਅ ਫਿਲਮ ਬ੍ਰਿਟਿਸ਼ ਆਥਰ ਈ. ਐੱਲ. ਜੇਮਸ ਦੇ ਨਾਵਲ 'ਤੇ ਆਧਾਰਿਤ ਹੈ।
omg : ਗਰਭਵਤੀ ਹੋਣ ਲਈ ਇਹ ਕੀ ਕਰ ਰਹੀ ਹੈ ਕਿਮ? (ਦੇਖੋ ਤਸਵੀਰਾਂ)
NEXT STORY