ਨਵੀਂ ਦਿੱਲੀ- ਬਾਲੀਵੁੱਡ ਦੀ ਨਵੀਂ ਉੱਭਰਦੀ ਅਭਿਨੇਤਰੀ ਆਲੀਆ ਭੱਟ ਉਂਝ ਤਾਂ ਆਪਣੀ ਐਕਟਿੰਗ ਸਕਿਲ ਤੇ ਆਪਣੇ ਫਿਲਮਾਂ 'ਚ ਨਵੇਂ-ਨਵੇਂ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਪੰਜਾਬੀ ਲੜਕੀ ਤੋਂ ਲੈ ਕੇ ਸਾਊਥ ਇੰਡੀਅਨ ਗਰਲ ਦੀ ਭੂਮਿਕਾ 'ਚ ਆਪਣੀ ਛਾਪ ਛੱਡਣ ਵਾਲੀ ਆਲੀਆ ਹੁਣ ਆਪਣੀ ਫਿਲਮ ਉੜਤਾ ਪੰਜਾਬ 'ਚ ਨਵੇਂ ਅਵਤਾਰ 'ਚ ਨਜ਼ਰ ਆਉਣ ਵਾਲੀ ਹੈ।
ਖਬਰ ਹੈ ਕਿ ਆਲੀਆ ਆਪਣੀ ਅਗਾਮੀ ਫਿਲਮ ਉੜਤਾ ਪੰਜਾਬ 'ਚ ਡਰੱਗ ਐਡਿਕਟ ਦੀ ਭੂਮਿਕਾ ਨਿਭਾਵੇਗੀ। ਇਸ ਤੋਂ ਪਹਿਲਾਂ ਆਲੀਆ ਫਿਲਮ ਹਾਈਵੇ 'ਚ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਅ ਚੁੱਕੀ ਹੈ, ਜਿਹੜੀ ਕਿ ਕਿਡਨੈਪ ਹੋ ਜਾਂਦੀ ਹੈ ਤੇ ਉਸ ਦੇ ਆਪਣੇ ਹੀ ਘਰ 'ਚ ਬਚਪਨ 'ਚ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈ ਰਹਿੰਦੀ ਹੈ। ਆਲੀਆ ਦੀ ਇਸ ਫਿਲਮ ਦੀ ਲੋਕਾਂ ਨੇ ਕਾਫੀ ਪ੍ਰਸ਼ੰਸਾ ਕੀਤੀ ਸੀ, ਅਜਿਹੇ 'ਚ ਆਲੀਆ ਦੀ ਇਸ ਫਿਲਮ ਤੋਂ ਵੀ ਉਮੀਦ ਜ਼ਿਆਦਾ ਹੋਵੇਗੀ। ਫਿਲਮ ਉੜਤਾ ਪੰਜਾਬ 'ਚ ਦਿਲਜੀਤ ਦੁਸਾਂਝ, ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਵੀ ਨਜ਼ਰ ਆਉਣਗੇ।
ਸ਼ਰਮੀਲਾ ਟੈਗੋਰ ਨੇ ਘਰੇਲੂ ਹਿੰਸਾ ਨੂੰ ਬਰਦਾਸ਼ਤ ਨਾ ਕਰਨ ਦੀ ਕੀਤੀ ਵਕਾਲਤ
NEXT STORY