ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਆਪਣੇ ਅੰਦਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਥੇ ਤੱਥ ਨਹੀਂ ਹੁੰਦੇ, ਸਗੋਂ ਤਜਰਬੇ ਹੀ ਹੁੰਦੇ ਹਨ। ਉਥੇ ਖੋਜ ਨਹੀਂ, ਬਸ ਇਕ ਸ਼ਾਂਤੀ ਹੁੰਦੀ ਹੈ।
ਧਿਆਨ ਸੁੰਨਸਾਨ ਰਸਤੇ 'ਤੇ ਇਸ ਤਰ੍ਹਾਂ ਉਤਰਦਾ ਹੈ ਜਿਵੇਂ ਪਹਾੜੀਆਂ 'ਤੇ ਵਰਖਾ। ਇਹ ਇਸੇ ਤਰ੍ਹਾਂ ਸਹਿਜ ਤੇ ਕੁਦਰਤੀ ਤੌਰ 'ਤੇ ਆਉਂਦਾ ਹੈ ਜਿਵੇਂ ਰਾਤ। ਉਥੇ ਕਿਸੇ ਤਰ੍ਹਾਂ ਦੀ ਕੋਸ਼ਿਸ਼ ਜਾਂ ਕੇਂਦਰੀਕਰਨ 'ਤੇ ਕਿਸੇ ਵੀ ਤਰ੍ਹਾਂ ਦਾ ਕਾਬੂ ਨਹੀਂ ਹੁੰਦਾ। ਉਥੇ ਕੋਈ ਵੀ ਆਗਿਆ ਜਾਂ ਨਕਲ ਨਹੀਂ ਹੁੰਦੀ। ਨਾ ਕਿਸੇ ਤਰ੍ਹਾਂ ਦਾ ਇਨਕਾਰ ਹੁੰਦਾ ਹੈ, ਨਾ ਸਵੀਕਾਰ। ਨਾ ਹੀ ਧਿਆਨ ਵਿਚ ਕੋਈ ਯਾਦ ਲਗਾਤਾਰ ਆਉਂਦੀ ਹੈ।
ਦਿਮਾਗ ਆਪਣੇ ਮਾਹੌਲ ਪ੍ਰਤੀ ਜਾਗਰੂਕ ਰਹਿੰਦਾ ਹੈ ਪਰ ਬਿਨਾਂ ਕਿਸੇ ਪ੍ਰਤੀਕਰਮ ਦੇ ਸ਼ਾਂਤ ਰਹਿੰਦਾ ਹੈ, ਬਿਨਾਂ ਕਿਸੇ ਦਖਲਅੰਦਾਜ਼ੀ ਦੇ ਉਹ ਜਾਗਦਾ ਤਾਂ ਹੈ ਪਰ ਪ੍ਰਤੀਕਰਮਾਂ ਤੋਂ ਵਾਂਝਾ ਹੁੰਦਾ ਹੈ।
ਉਥੇ ਲਗਾਤਾਰ ਸ਼ਾਂਤੀ ਹੁੰਦੀ ਹੈ ਪਰ ਸ਼ਬਦ ਵਿਚਾਰਾਂ ਨਾਲ ਧੁੰਦਲੇ ਪੈ ਜਾਂਦੇ ਹਨ। ਉਥੇ ਅਨੋਖੀ ਊਰਜਾ ਹੁੰਦੀ ਹੈ। ਉਸ ਨੂੰ ਕੋਈ ਵੀ ਨਾਂ ਦਿਓ, ਉਹ ਜੋ ਵੀ ਹੋਵੇ, ਉਸ ਦੀ ਅਹਿਮੀਅਤ ਨਹੀਂ ਹੁੰਦੀ।
ਉਸ ਦੀ ਸਿਰਜਣਾ ਬਿਨਾਂ ਕਿਸੇ ਕੈਨਵਸ ਜਾਂ ਸੰਗਮਰਮਰ ਦੇ, ਬਿਨਾਂ ਕੁਝ ਤਰਾਸ਼ੇ ਜਾਂ ਤੋੜੇ ਹੁੰਦੀ ਹੈ। ਉਹ ਮਨੁੱਖੀ ਦਿਮਾਗ ਦੀ ਚੀਜ਼ ਨਹੀਂ ਹੁੰਦੀ, ਨਾ ਪ੍ਰਗਟਾਵੇ ਦੀ। ਉਸ ਤਕ ਪਹੁੰਚਿਆ ਨਹੀਂ ਜਾ ਸਕਦਾ, ਉਸ ਦਾ ਵਰਗੀਕਰਣ ਜਾਂ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ।
ਵਿਚਾਰਾਂ ਤੇ ਭਾਵਨਾਵਾਂ ਨੂੰ ਜਾਣਨ ਤੇ ਸਮਝਣ ਦੇ ਸਾਧਨ ਨਹੀਂ ਹੋ ਸਕਦੇ। ਉਥੇ ਪਹੁੰਚ, ਸਫਲਤਾ ਤੇ ਅਜਿਹੀਆਂ ਹੀ ਹੋਰ ਮੰਗਾਂ ਤੇ ਪ੍ਰਤੀਕਰਮਾਂ ਦੀ ਘਾਟ ਹੁੰਦੀ ਹੈ। ਉਥੇ ਹੁੰਦਾ ਹੈ ਤਾਂ ਸਿਰਫ ਤੇ ਸਿਰਫ ਅਸੰਭਵਤਾ ਤੇ ਇਕੱਲਾਪਨ।
ਉਸ ਆਨੰਦ ਦਾ ਕੋਈ ਕਾਰਨ ਨਹੀਂ ਹੁੰਦਾ। ਉਹ ਬਸ ਸਹਿਜਤਾ ਹੁੰਦੀ ਹੈ, ਕਿਸੇ ਤਜਰਬੇ ਵਾਂਗ ਨਹੀਂ, ਬਸ ਕਿਸੇ ਤੱਥ ਵਾਂਗ। ਉਹ ਕੋਈ ਚੀਜ਼ ਨਹੀਂ ਕਿ ਉਸ ਨੂੰ ਲੱਭਿਆ ਜਾਵੇ। ਉਸ ਤਕ ਪਹੁੰਚਣ ਦਾ ਕੋਈ ਰਸਤਾ ਨਹੀਂ। ਸਭ ਕੁਝ ਉਸ ਇਕ ਲਈ ਮਰਦਾ ਹੈ। ਕੀ ਤੁਸੀਂ ਕਦੇ ਦੇਖਿਆ ਹੈ ਕਿਤੇ ਬਾਹਰ, ਮੰਦੇ, ਮੈਲੇ-ਕੁਚੈਲੇ ਕੱਪੜੇ ਪਾਈ ਇਕ ਮਜ਼ਦੂਰ ਕਿਸਾਨ ਨੂੰ, ਜੋ ਸ਼ਾਮ ਹੋਣ 'ਤੇ ਆਪਣੀਆਂ ਮਰੀਅਲ ਹੱਡੀਆਂ ਦਾ ਢਾਂਚਾ ਰਹਿ ਗਈ ਗਾਂ ਨਾਲ ਘਰ ਮੁੜਦਾ ਹੈ?
ਗੁੱਸਾ ਛੱਡੋ, ਖੁਸ਼ ਰਹੋ
NEXT STORY