ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇਕ ਪਿੰਡ ਵਿਚ ਇਕ ਵਿਅਕਤੀ ਰਹਿੰਦਾ ਸੀ। ਲੋਕ ਕਹਿੰਦੇ ਸਨ ਕਿ ਉਸ ਨੂੰ ਗੁੱਸਾ ਨਹੀਂ ਆਉਂਦਾ ਸੀ। ਇਸ ਦੁਨੀਆ ਵਿਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਸਿਰਫ ਫਜ਼ੂਲ ਦੀਆਂ ਗੱਲਾਂ ਹੀ ਸੁੱਝਦੀਆਂ ਹਨ। ਅਜਿਹੇ ਹੀ ਵਿਅਕਤੀਆਂ ਵਿਚੋਂ ਕਿਸੇ ਇਕ ਨੇ ਫੈਸਲਾ ਕੀਤਾ ਕਿ ਉਸ ਗੁੱਸਾ ਨਾ ਆਉਣ ਵਾਲੇ ਸੱਜਣ ਨੂੰ ਗੁੱਸਾ ਦਿਵਾਇਆ ਜਾਵੇ। ਉਹ ਆਪਣੇ ਇਸ ਕੰਮ ਵਿਚ ਲੱਗ ਗਿਆ।
ਉਸ ਨੇ ਕਈ ਲੋਕਾਂ ਦੀ ਇਕ ਟੋਲੀ ਬਣਾ ਲਈ ਅਤੇ ਉਸ ਸੱਜਣ ਦੇ ਨੌਕਰ ਨੂੰ ਕਿਹਾ,''ਦੇਖ ਬਈ, ਜੇ ਤੂੰ ਆਪਣੇ ਮਾਲਕ ਨੂੰ ਗੁੱਸਾ ਦਿਵਾ ਦੇਵੇਂ ਤਾਂ ਤੈਨੂੰ ਪੁਰਸਕਾਰ ਦਿੱਤਾ ਜਾਵੇਗਾ।''
ਨੌਕਰ ਤਿਆਰ ਹੋ ਗਿਆ। ਉਸ ਨੂੰ ਪਤਾ ਸੀ ਕਿ ਉਸ ਦੇ ਮਾਲਕ ਨੂੰ ਖਰਾਬ ਬਿਸਤਰਾ ਬਿਲਕੁਲ ਵੀ ਚੰਗਾ ਨਹੀਂ ਲਗਦਾ। ਇਸ ਲਈ ਉਸ ਨੇ ਰਾਤ ਵੇਲੇ ਬਿਸਤਰਾ ਠੀਕ ਹੀ ਨਹੀਂ ਕੀਤਾ।
ਸਵੇਰ ਹੋਣ 'ਤੇ ਮਾਲਕ ਨੇ ਨੌਕਰ ਨੂੰ ਸਿਰਫ ਇੰਨਾ ਕਿਹਾ,''ਕੱਲ ਬਿਸਤਰਾ ਠੀਕ ਸੀ।''
ਨੌਕਰ ਨੇ ਬਹਾਨਾ ਬਣਾ ਦਿੱਤਾ ਅਤੇ ਕਿਹਾ,''ਮੈਂ ਠੀਕ ਕਰਨਾ ਭੁੱਲ ਗਿਆ ਸੀ।''
ਇਸੇ ਤਰ੍ਹਾਂ ਉਸ ਨੇ ਦੂਜੇ, ਤੀਜੇ ਤੇ ਚੌਥੇ ਦਿਨ ਵੀ ਬਿਸਤਰਾ ਠੀਕ ਨਹੀਂ ਵਿਛਾਇਆ।
ਫਿਰ ਮਾਲਕ ਨੇ ਨੌਕਰ ਨੂੰ ਕਿਹਾ,''ਲਗਦਾ ਹੈ ਕਿ ਤੂੰ ਬਿਸਤਰਾ ਠੀਕ ਕਰਨ ਦੇ ਕੰਮ ਤੋਂ ਅੱਕ ਗਿਆ ਏਂ ਅਤੇ ਚਾਹੁੰਦਾ ਏਂ ਕਿ ਮੇਰਾ ਇਹ ਸੁਭਾਅ ਬਦਲ ਜਾਵੇ। ਕੋਈ ਗੱਲ ਨਹੀਂ। ਹੁਣ ਮੈਨੂੰ ਖਰਾਬ ਬਿਸਤਰੇ 'ਤੇ ਸੌਣ ਦੀ ਆਦਤ ਪੈਂਦੀ ਜਾ ਰਹੀ ਹੈ।''
ਇਸ ਤਰ੍ਹਾਂ ਨੌਕਰ ਨੇ ਹੀ ਨਹੀਂ, ਸਗੋਂ ਉਨ੍ਹਾਂ ਸ਼ਰਾਰਤੀ ਵਿਅਕਤੀਆਂ ਨੇ ਵੀ ਉਸ ਵਿਅਕਤੀ ਨੂੰ ਗੁੱਸਾ ਦਿਵਾਉਣ ਤੋਂ ਹਾਰ ਮੰਨ ਲਈ।
ਜੇ ਤੁਸੀਂ ਗੁੱਸਾ ਨਹੀਂ ਕਰੋਗੇ ਤਾਂ ਤੁਹਾਨੂੰ ਗੁੱਸਾ ਕਦੇ ਨਹੀਂ ਆ ਸਕੇਗਾ। ਕਹਿੰਦੇ ਵੀ ਹਨ ਕਿ ਜੇ ਕਿਸੇ ਨੇ ਤੁਹਾਨੂੰ ਗੁੱਸਾ ਚੜ੍ਹਾ ਦਿੱਤਾ ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਤੁਹਾਨੂੰ ਹਰਾ ਦਿੱਤਾ। ਇਸ ਲਈ ਗੁੱਸਾ ਛੱਡੋ, ਖੁਸ਼ੀ ਨਾਲ ਰਹੋ।
ਜੀਵਨ 'ਚ ਸੰਤੁਸ਼ਟੀ ਨਾਲ ਹੀ ਆਨੰਦ ਆਉਂਦਾ ਹੈ
NEXT STORY