ਲੁਧਿਆਣਾ : ਰੇਤ ਮਾਫੀਆ ਖਿਲਾਫ ਸੱਤਿਆਗ੍ਰਹਿ ਸ਼ੁਰੂ ਕਰਨ ਵਾਲੇ ਆਜ਼ਾਦ ਵਿਧਾਇਕ ਸਿਮਰਜੀਤ ਬੈਂਸ ਨੂੰ ਉਨ੍ਹਾਂ ਦੇ ਭਰਾ ਅਤੇ ਸਮਰਥਕਾਂ ਸਮੇਤ ਸੀਖਾਂ ਪਿੱਛੇ ਰੱਖਣ ਦੇ ਸਰਕਾਰੀ ਮਨਸੂਬੇ ਉਦੋਂ ਢਿੱਲੇ ਪੈ ਗਏ ਜਦੋਂ ਇਨ੍ਹਾਂ ਸਾਰਿਆਂ ਦੀ ਸਾਂਝੀ ਜ਼ਮਾਨਤ ਪਟੀਸ਼ਨ ਮੰਗਲਵਾਰ ਨੂੰ ਮਨਜ਼ੂਰ ਕਰ ਲਈ ਗਈ ਅਤੇ ਬਲਵਿੰਦਰ ਬੈਂਸ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਠ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਰੇਤ ਮਾਫੀਆ ਖਿਲਾਫ ਸੱਤਿਆਗ੍ਰਹਿ ਛੇੜਣ ਵਾਲ ਬੈਂਸ ਭਰਾਵਾਂ ਨੂੰ ਉਨ੍ਹਾਂ ਦੇ 28 ਸਮਰਥਕਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ। ਆਪਣੇ 'ਤੇ ਦਰਜ ਮੁਕਦਮਿਆਂ ਨੂੰ ਝੂਠ ਦੱਸਦੇ ਹੋਏ ਜ਼ਮਾਨਤ ਪਟੀਸ਼ਨ ਵਿਚ ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਦੇ ਚੱਲਦੇ ਹੋਏ ਪੁਲਸ ਨੇ ਉਨ੍ਹਾਂ 'ਤੇ ਝੂਠਾ ਮੁਕੱਦਮਾ ਦਰਜ ਕੀਤਾ ਹੈ ਤੇ ਪੁਲਸ ਨੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਮੁਤਾਬਕ ਪੁਲਸ ਨੇ ਸਿਰਫ ਉਨ੍ਹਾਂ ਦੀ ਜ਼ਮਾਨਤ ਰੋਕਣ ਲਈ ਚੋਰੀ ਕਰਨ ਤੇ ਕਾਤਲਾਨਾ ਹਮਲਾ ਕਰਨ ਦੀ ਦਫਾ ਲਗਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੈ।
ਦਾਜ ਲਈ ਪਰੇਸ਼ਾਨ ਕਰਨ ਵਾਲਿਆਂ ਸਹੁਰਿਆਂ ਨੂੰ ਸਿਖਾਇਆ ਸਬਕ
NEXT STORY