ਲੁਧਿਆਣਾ(ਖੁਰਾਣਾ)-ਮਹਾਨਗਰ ਦੇ ਪੈਟ੍ਰੋਲ ਪੰਪ ਮਾਲਕ ਦੀ ਕਾਰਜ ਸ਼ੈਲੀ ਸ਼ੁਰੂ ਤੋਂ ਹੀ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਣਾ ਦਾ ਕੇਂਦਰ ਬਣਦੀ ਰਹੀ ਹੈ, ਜੋ ਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਜਿਥੇ ਆਪਣੇ ਲਈ ਖਤਰਾ ਮੁੱਲ ਲੈਂਦੇ ਹਨ, ਉਥੇ ਹੋਰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਜ਼ੋਖਮ 'ਚ ਪਾ ਰਹੇ ਹਨ। ਇਸੇ ਲੜੀ ਤਹਿਤ ਪੰਪ ਮਾਲਕ ਸਮਾਜ ਨੂੰ ਜਾਗਰੂਕ ਕਰਨ ਲਈ ਇਕ ਅਹਿਮ ਨਾਅਰੇ ਦੇ ਨਾਲ ਮੱਧ ਪ੍ਰਦੇਸ਼ ਸਰਕਾਰ ਵਲੋਂ ਛੇੜੇ ਅਭਿਆਨ 'ਹੈਲਮਟ ਨਹੀਂ ਤਾਂ ਪੈਟਰੋਲ ਨਹੀਂ' ਨੂੰ ਅਡਾਪਟ ਕਰਨ ਦੀ ਰਣਨੀਤੀ 'ਤੇ ਵਿਚਾਰ ਕਰ ਰਹੇ ਹਨ ਅਤੇ ਜੇਕਰ ਇਹ ਫਾਰਮੂਲਾ ਲਾਗੂ ਹੋ ਜਾਂਦਾ ਹੈ ਤਾਂ ਨਾ ਜਾਨੇ ਕਿੰਨੀਆਂ ਹੀ ਅਜਿਹੀ ਬੇਗੁਨਾਹ ਜਾਨਾਂ ਬਚ ਸਕਦੀਆਂ ਹਨ ਜੋ ਕਿ ਬਿਨਾਂ ਹੈਲਮਟ ਪਹਿਨ ਕੇ ਸੜਕ ਹਾਦਸਿਆਂ ਦੌਰਾਨ ਸਿਰ 'ਤੇ ਸੱਟ ਲੱਗਣ ਕਾਰਨ ਮੌਤ ਦੀ ਭੱਠੀ 'ਚ ਚਲੀਆਂ ਜਾਂਦੀਆਂ ਹਨ।
ਹੈਲਮਟ ਪਹਿਨਣ ਨਾਲ ਸੁਰੱਖਿਅਤ ਹੁੰਦਾ ਹੈ ਸਫਰ
ਹੁਣ ਜੇਕਰ ਗੱਲ ਕੀਤੀ ਜਾਵੇ ਬਿਨਾਂ ਹੈਲਮਟ ਪਹਿਨ ਕੇ ਵਾਹਨ ਚਲਾਉਣ ਵਾਲੇ ਨੌਜਵਾਨਾਂ ਦੀ ਤਾਂ ਉਨ੍ਹਾਂ ਤੋਂ ਸਭ ਤੋਂ ਜ਼ਿਆਦਾ ਗਿਣਤੀ ਸਕੂਲੀ ਵਿਦਿਆਰਥੀਆਂ ਦੀ ਕਹੀ ਜਾ ਸਕਦੀ ਹੈ, ਜੋ ਕਿ ਆਪਣੇ ਵਾਲਾਂ ਦੀ ਸੈਟਿੰਗ ਖਰਾਬ ਹੋਣ ਦੇ ਡਰ ਨਾਲ ਜਿਥੇ ਹੈਲਮਟ ਪਹਿਨਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ, ਉਥੇ ਨਿਯਮਾਂ ਨਾਲ ਖਿਲਵਾੜ ਕਰਨਾ ਉਨ੍ਹਾਂ ਦੇ ਸਟੇਟਸ ਸਿੰਬਲ ਵਿਚ ਵੀ ਸ਼ੁਮਾਰ ਹੁੰਦਾ ਚਲਾ ਜਾ ਰਿਹਾ ਹੈ।
ਦੂਸਰੇ ਪਾਸੇ ਹੈਲਮਟ ਪਹਿਨਣ ਨਾਲ ਜਿਥੇ ਆਮ ਲੋਕਾਂ ਦਾ ਸਫਰ ਸੁਰੱਖਿਅਤ ਹੋ ਜਾਂਦਾ ਹੈ, ਉਥੇ ਟ੍ਰੈਫਿਕ ਪੁਲਸ ਵਲੋਂ ਕੀਤੇ ਜਾਣ ਵਾਲੇ ਚਲਾਨ ਤੋਂ ਰਾਹਤ ਮਿਲਣ ਦੇ ਨਾਲ ਹੀ ਸਿਰ 'ਤੇ ਸੱਟ ਲੱਗਣ ਦਾ ਖਤਰਾ ਵੀ ਘਟ ਰਹਿੰਦਾ ਹੈ।
ਮਿੱਟੀ ਦੇ ਤੇਲ 'ਤੇ ਕਰੋੜਾਂ ਦੀ ਸਬਸਿਡੀ ਦੀ ਹੋ ਰਹੀ ਹੈ ਦੁਰਵਰਤੋਂ
NEXT STORY