ਕਾਠਮੰਡੂ—ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਵੀ ਭਾਰਤੀ ਯੋਗ ਗੁਰੂ ਬਾਬਾ ਰਾਮਦੇਵ ਦੇ ਸਦਕੇ ਜਾਓਗੇ। ਉਨ੍ਹਾਂ ਨੇ ਕੰਮ ਹੀ ਅਜਿਹਾ ਕੀਤਾ ਹੈ। ਨੇਪਾਲ ਦੇ ਭੂਚਾਲ ਨੂੰ ਅੱਖੀਂ ਦੇਖਣ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਨੇ ਭੂਚਾਲ ਵਿਚ ਅਨਾਥ ਹੋਏ 500 ਬੱਚਿਆਂ ਨੂੰ ਗੋਦ ਲੈ ਲਿਆ ਹੈ। ਬਾਬਾ ਰਾਮਦੇਵ ਦੇ ਬੁਲਾਰੇ ਤਿਜਾਰਵਾਲਾ ਨੇ ਦੱਸਿਆ ਕਿ ਬਾਬਾ ਰਾਮਦੇਵ ਦਿੱਲੀ ਆ ਗਏ ਹਨ।
ਗੋਦ ਲਏ ਗਏ ਸਾਰੇ ਅਨਾਥ ਬੱਚਿਆਂ ਨੂੰ ਨੇਪਾਲ ਦੇ ਕਾਠਮੰਡੂ ਵਿਚ ਸਥਿਤ ਪਤੰਜਲੀ ਯੋਗਪੀਠ ਦੇ ਹਸਪਤਾਲ ਅਤੇ ਯੋਗਪੀਠ ਦੇ ਲਈ ਬਣਾਏ ਗਏ ਕੰਪਲੈਕਸ ਵਿਚ ਹੀ ਰੱਖਿਆ ਜਾਵੇਗਾ। ਗੋਦ ਲਏ ਬੱਚਿਆਂ ਨੂੰ ਕਲਾਸ ਪੰਜਵੀਂ ਤੱਕ ਸਿੱਖਿਆ ਅਤੇ ਭੋਜਨ ਪਤੰਜਲੀ ਵੱਲੋਂ ਹੀ ਦਿੱਤਾ ਜਾਵੇਗਾ।
ਟਰੇਨ 'ਚ ਰਾਹੁਲ ਨੇ ਫੜਿਆ ਕੁੜੀ ਦਾ ਹੱਥ, ਕੈਮਰੇ 'ਚ ਹੋਏ ਕੈਦ (ਦੇਖੋ ਤਸਵੀਰਾਂ)
NEXT STORY