ਜਨਰਲ ਬੋਗੀ 'ਚ ਬੈਠ ਕੇ ਰਾਹੁਲ ਪੁੱਜੇ ਪੰਜਾਬ, ਦਿੱਤੇ ਆਟੋਗ੍ਰਾਫ
ਕਰਨਾਲ/ਫਤਿਹਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ /ਖੰਨਾ (ਚਾਵਲਾ, ਪਰਮਿੰਦਰ ਬਖਸ਼ੀ, ਗੁਰਪ੍ਰੀਤ ਮਹਿਕ, ਸੁਨੀਲ) - ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਟਰੇਨ ਵਿਚ ਸਵਾਰ ਹੋ ਕੇ ਪੰਜਾਬ ਦੇ ਦੌਰੇ 'ਤੇ ਆਏ ਰਾਹੁਲ ਗਾਂਧੀ ਆਮ ਲੋਕਾਂ ਦੇ ਜਨਰਲ ਡੱਬੇ 'ਚ ਸਵਾਰ ਹੋ ਕੇ ਕਿਸਾਨਾਂ ਦੀ ਨਬਜ਼ ਟਟੋਲਦੇ ਨਜ਼ਰ ਆਏ। ਸੱਚਖੰਡ ਐਕਸਪ੍ਰੈੱਸ ਦੀ ਬੋਗੀ ਨੰਬਰ-37410 ਵਿਚ ਸਵਾਰ ਰਾਹੁਲ ਗਾਂਧੀ ਜਨਰਲ ਡੱਬੇ ਵਿਚ ਖੜ੍ਹੇ ਨਜ਼ਰ ਆਏ। ਰਾਹੁਲ ਗਾਂਧੀ ਨੇ ਰੇਲ ਗੱਡੀ 'ਚ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਵੀ ਦਿੱਤੇ। ਪੰਜਾਬ ਦੌਰੇ 'ਤੇ ਨਿਕਲੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਮੰਗਲਵਾਰ ਦੁਪਹਿਰ ਜਨਰਲ ਡੱਬੇ ਵਿਚ ਬੈਠੇ ਅਤੇ ਛਾਉਣੀ ਰੇਲਵੇ ਸਟੇਸ਼ਨ 'ਤੇ ਪੁੱਜੇ। ਸੱਚਖੰਡ ਐਕਸਪ੍ਰੈੱਸ 4.45 ਵਜੇ ਸਟੇਸ਼ਨ 'ਤੇ 7 ਨੰਬਰ ਪਲੇਟਫਾਰਮ 'ਤੇ ਪੁੱਜੀ।
ਇਸ ਦੌਰਾਨ ਰਾਹੁਲ ਗਾਂਧੀ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਅਤੇ ਪੰਜਾਬ ਵਿਚ ਕਿਸਾਨਾਂ ਦੀ ਫਸਲ ਦੀ ਮੰਡੀਆਂ ਵਿਚ ਹੋ ਰਹੀ ਬੇਕਦਰੀ ਅੱਖੀਂ ਦੇਖਣ ਲਈ ਸ਼ਾਮ 5.35 ਦੇ ਕਰੀਬ ਸਰਹਿੰਦ ਜੀ. ਟੀ. ਰੋਡ 'ਤੇ ਪਹੁੰਚੇ। ਉਨ੍ਹਾਂ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਅਨਾਜ ਮੰਡੀ ਸਰਹਿੰਦ ਵਿਖੇ ਲੈ ਗਏ, ਜਿਨ੍ਹਾਂ ਨਾਲ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸ਼ਕੀਲ ਅਹਿਮਦ, ਅਸ਼ੋਕ ਤੰਵਰ, ਸੁਨੀਲ ਜਾਖੜ ਨੇਤਾ ਵਿਰੋਧੀ ਧਿਰ, ਰਵਨੀਤ ਸਿੰਘ ਬਿੱਟੂ ਮੈਂਬਰ ਲੋਕ ਸਭਾ, ਪੰਜਾਬ ਦੇ ਮੀਤ ਪ੍ਰਧਾਨ ਸਾਧੂ ਸਿੰਘ ਧਰਮਸੌਤ ਵਿਧਾਇਕ ਨਾਭਾ, ਲਾਲ ਸਿੰਘ ਸਾਬਕਾ ਮੰਤਰੀ, ਵਿਧਾਇਕ ਬ੍ਰਹਮ ਮਹਿੰਦਰਾ ਤੇ ਇੰਦਰਜੀਤ ਸਿੰਘ ਜ਼ੀਰਾ ਪ੍ਰਧਾਨ ਮਜ਼ਦੂਰ ਕਿਸਾਨ ਸੈੱਲ ਵੀ ਹਾਜ਼ਰ ਸਨ।
ਖੰਨਾ ਅਨਾਜ ਮੰਡੀ 'ਚ ਭਾਜਪਾਈਆਂ ਨੇ 'ਰਾਹੁਲ ਗੋ ਬੈਕ' ਦੇ ਲਗਾਏ ਨਾਅਰੇ
NEXT STORY