ਕਾਠਮੰਡੂ— ਸ਼ਨੀਵਾਰ ਨੂੰ ਨੇਪਾਲ ਵਿਚ ਭੂਚਾਲ ਆਇਆ ਤਾਂ ਮੌਤ ਪਤਾ ਨਹੀਂ ਕਿੱਥੋਂ-ਕਿੱਥੋਂ ਆਪਣੇ ਸ਼ਿਕਾਰ ਨੂੰ ਲੱਭ ਕੇ ਨੇਪਾਲ ਵਿਚ ਲੈ ਆਈ। ਨੇਪਾਲ ਵਿਚ ਆਈ ਭੂਚਾਲ ਨੂੰ ਚਾਰ ਦਿਨ ਬੀਤ ਚੁੱਕੇ ਹਨ ਅਤੇ ਹੁਣ ਤੱਕ ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ। ਹਰ ਲਾਸ਼ ਦੇ ਨਾਲ ਇਕ ਅਜਿਹੀ ਕਹਾਣੀ ਸੁਣਨ ਨੂੰ ਮਿਲ ਰਹੀ ਹੈ ਕਿ ਸੁਣ ਕੇ ਲੂਹ-ਕੰਢੇ ਖੜ੍ਹੇ ਹੋ ਰਹੇ ਹਨ। ਕਾਠਮੰਡੂ ਤੋਂ ਪੰਜ ਕਿਲੋਮੀਟਰ ਦੂਰ ਭਕਤਪੁਰ ਇਕ ਅਜਿਹੀ ਕਾਲੋਨੀ ਹੈ, ਜਿੱਥੇ 250 ਲੋਕਾਂ ਦੀ ਮੌਤ ਹੋਈ ਹੈ। ਇਸ ਕਾਲੋਨੀ ਵਿਚ ਰਹਿਣ ਵਾਲੇ ਇਕ ਆਗੁਮ ਪ੍ਰਜਾਪਤੀ ਦੇ ਪਰਿਵਾਰ ਦੇ 16 ਮੈਂਬਰ ਮਾਰੇ ਗਏ। ਇਨ੍ਹਾਂ 'ਚੋਂ 15 ਦੀਆਂ ਲਾਸ਼ਾਂ ਜਦੋਂ ਮਲਬੇ 'ਚੋਂ ਕੱਢ ਕੇ ਬਾਹਰ ਰੱਖੀਆਂ ਗਈਆਂ ਤਾਂ ਹਰ ਕੋਈ ਕੁਰਲਾ ਗਿਆ। ਇਨ੍ਹਾਂ ਲਾਸ਼ਾਂ ਵਿਚ ਛੋਟੇ-ਛੋਟੇ ਬੱਚੇ, ਬਜ਼ੁਰਗ, ਪਰਿਵਾਰ ਦੇ ਨੂੰਹਾਂ-ਪੁੱਤ ਤੇ ਹੋਰ ਤਾਂ ਹੋਰ ਧੀ-ਜਵਾਈ ਸ਼ਾਮਲ ਸਨ।
ਇਸ ਪਰਿਵਾਰ ਦੇ ਕੁੱਲ 25 ਮੈਂਬਰ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਇੱਕੋ ਸਮੇਂ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਇਕ ਬਚੇ ਹੋਏ ਵਿਅਕਤੀ, ਜਿਸ ਦੀ ਲਾਸ਼ ਨਹੀਂ ਮਿਲੀ ਹੈ, ਪਰਿਵਾਰ ਨੂੰ ਉਸ ਦੇ ਜ਼ਿੰਦਾ ਹੋਣ ਦੀ ਉਮੀਦ ਹੈ। ਪਰ ਇਹ ਕੋਈ ਚਮਤਕਾਰ ਹੀ ਹੋਵੇਗਾ।
ਸ਼ਨੀਵਾਰ ਨੂੰ ਜਿਸ ਸਮੇਂ ਇਹ ਭੂਚਾਲ ਆਇਆ, ਉਸ ਸਮੇਂ ਆਗੁਮ ਪ੍ਰਜਾਪਤੀ ਦੇ ਘਰ ਖੁਸ਼ੀਆਂ ਦਾ ਮਾਹੌਲ ਸੀ। ਉਸ ਦਾ ਨਵੀਂ ਵਿਆਹ ਧੀ ਅਤੇ ਜਵਾਈ ਵਿਆਹ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਆਏ ਸਨ ਤੇ ਇਹ ਮੁਲਾਕਾਤ ਉਨ੍ਹਾਂ ਦੀ ਆਖਰੀ ਮੁਲਾਕਾਤ ਬਣ ਗਈ। ਭੂਚਾਲ ਵਿਚ ਮਾਰੇ ਗਏ ਪਰਿਵਾਰ ਦੇ ਮੈਂਬਰਾਂ ਵਿਚ ਪਰਿਵਾਰ ਦੇ ਧੀ-ਜਵਾਈ ਵੀ ਸ਼ਾਮਲ ਸਨ। ਆਗੁਮ ਪ੍ਰਜਾਪਤੀ ਦਾ ਪਰਿਵਾਰ ਇਕਲੌਤਾ ਅਜਿਹਾ ਪਰਿਵਾਰ ਨਹੀਂ ਹੈ, ਜਿਸ 'ਤੇ ਕਹਿਰ ਬਣ ਕੇ ਇਹ ਭੂਚਾਲ ਵਰ੍ਹਿਆ ਹੈ। ਇੱਥੇ ਹਰ ਘਰ ਦੀ ਕਹਾਣੀ ਹੀ ਅਜਿਹੀ ਦਰਦਨਾਕ ਹੈ। ਇੱਥੋਂ ਹਰ ਘਰ ਵਿਚ ਕਿਸੇ ਨਾ ਕਿਸੇ ਨੇ ਆਪਣਿਆਂ ਨੂੰ ਇਸ ਭੂਚਾਲ ਵਿਚ ਖੋਹਿਆ।
ਸਦਕੇ ਜਾਈਏ ਬਾਬਾ ਰਾਮਦੇਵ ਦੇ! ਭੂਚਾਲ ਪੀੜਤਾਂ ਲਈ ਕੀਤਾ ਵੱਡਾ ਐਲਾਨ
NEXT STORY