ਕਾਠਮੰਡੂ— ਨੇਪਾਲ ਵਿਚ ਕੁਦਰਤ ਦੇ ਕਹਿਰ ਤੋਂ ਬਾਅਦ ਕਰਿਸ਼ਮੇ ਵੀ ਹੋ ਰਹੇ ਹਨ ਅਤੇ ਕਈ ਲੋਕ ਮੌਤ ਨਾਲ ਲੜ ਕੇ ਆਪਣੇ ਪਰਿਵਾਰ ਕੋਲ ਵਾਪਸ ਪਹੁੰਚ ਰਹੇ ਹਨ। ਇਨ੍ਹਾਂ ਕਰਿਸ਼ਮਿਆਂ ਵਿਚ ਇਕ ਹੋਰ ਕਹਾਣੀ ਜੁੜ ਗਈ ਹੈ 3 ਦਿਨਾਂ ਤੱਕ ਮਲਬੇ ਹੇਠਾਂ ਮੌਤ ਨਾਲ ਲੜ ਕੇ ਬਾਹਰ ਆਈ ਔਰਤ ਦੀ। ਕਾਠਮੰਡੂ ਵਿਚ ਸ਼ਨੀਵਾਰ ਨੂੰ ਆਏ ਭਿਆਨਕ ਭੂਚਾਲ ਵਿਚ ਪੰਜ ਮੰਜ਼ਿਲਾਂ ਇਮਾਰਤ ਦੇ ਡਿੱਗ ਜਾਣ ਕਾਰਨ ਸੁਨੀਤਾ ਨਾਂ ਦੀ ਇਹ ਔਰਤ ਮਲਬੇ ਹੇਠਾਂ ਫਸ ਗਈ ਸੀ। ਉਸ ਨੂੰ ਸੋਮਵਾਰ ਰਾਤ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਤਾਂ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ।
ਜਿਸ ਸਮੇਂ ਭੂਚਾਲ ਆਇਆ ਉਸ ਸਮੇਂ ਸੁਨੀਤਾ ਕਾਠਮੰਡੂ ਦੇ ਵਸੁੰਧਰਾ ਇਲਾਕੇ ਵਿਚ ਸਥਿਤ ਇਮਾਰਤ ਵਿਚ ਕਿਚਨ ਵਿਚ ਕੰਮ ਕਰ ਰਹੀ ਸੀ। ਭੂਚਾਲ ਦੌਰਾਨ ਉਸ ਦਾ ਬੇਟਾ ਅਤੇ ਪਤੀ ਘਰ ਤੋਂ ਬਾਹਰ ਨਿਕਲਣ ਵਿਚ ਸਫਲ ਰਹੇ ਸਨ ਪਰ ਸੁਨੀਤਾ ਮਲਬੇ ਹੇਠਾਂ ਦੱਬ ਗਈ। ਉਹ ਲਗਾਤਾਰ ਆਵਾਜ਼ ਲਗਾਉਂਦੀ ਰਹੀ ਪਰ ਕਿਸੇ ਤੱਕ ਉਸ ਦੀ ਆਵਾਜ਼ ਨਾ ਪਹੁੰਚੀ। ਸੁਨੀਤਾ ਦਾ ਕਹਿਣਾ ਹੈ ਕਿ ਉਸ ਨੇ ਜਿਊਣ ਦੀ ਆਸ ਛੱਡ ਦਿੱਤੀ ਪਰ ਸ਼ਾਇਦ ਉਸ ਦੀ ਮੌਤ ਅਜੇ ਨਹੀਂ ਆਈ ਸੀ। ਸੋਮਵਾਰ ਰਾਤ ਨੂੰ ਕਰੀਬ ਤਿੰਨ ਦਿਨਾਂ ਬਾਅਦ ਭਾਰਤੀ ਸੁਰੱਖਿਆ ਕਰਮੀਆਂ ਨੇ ਉਸ ਨੂੰ ਬਾਹਰ ਕੱਢਿਆ। ਹੁਣ ਉਹ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਮਿਲ ਕੇ ਕਾਫੀ ਖੁਸ਼ ਹੈ। ਪਰਿਵਾਰ ਨੇ ਇਕ ਰਾਹਤ ਕੈਂਪ ਵਿਚ ਸ਼ਰਨ ਲਈ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਮਿਲਣ ਆਏ ਧੀ-ਜਵਾਈ ਨੂੰ ਮਿਲੀ ਦਰਦਨਾਕ ਮੌਤ (ਦੇਖੋ ਤਸਵੀਰਾਂ)
NEXT STORY