ਬ੍ਰਿਟੇਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀ ਭਲੇ ਹੀ ਪ੍ਰਚਾਰ ਕਰਨ ਕਿ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਲੋਕਪ੍ਰਿਅਤਾ ਘੱਟ ਹੋਣ ਲੱਗੀ ਹੈ, ਪਰ ਇਹ ਸੱਚ ਹੈ ਕਿ ਦੁਨੀਆ ਭਰ ਦੇ ਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ 'ਚ ਉਨ੍ਹਾਂ ਦੀ ਲੋਕਪ੍ਰਿਅਤ ਜ਼ਰਾ ਵੀ ਘੱਟ ਨਹੀਂ ਹੋਈ ਹੈ। ਅਮਰੀਕਾ ਤੋਂ ਲੈ ਕੇ ਕੈਨੇਡਾ ਤਕ 'ਚ ਉਨ੍ਹਾਂ ਦਾ ਜਲਵਾ ਦਿਖਾਈ ਦਿੱਤਾ ਹੈ। ਹੁਣ ਖਬਰ ਆਈ ਹੈ ਕਿ ਬ੍ਰਿਟੇਨ 'ਚ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨੇਤਾ ਨਰਿੰਦਰ ਮੋਦੀ ਦੇ ਨਾਂ 'ਤੇ ਵੋਟ ਮੰਗ ਰਹੇ ਹਨ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨੇਤਾ ਐਡ ਮਿਲੀਬੈਂਡ ਨੇ ਆਪਣੇ ਪ੍ਰਚਾਰ 'ਚ ਮੋਦੀ ਦੇ ਨਾਂ ਦਾ ਸਹਾਰਾ ਲਿਆ। ਮਿਲੀਬੈਂਡ ਨੇ ਕਿਹਾ ਕਿ ਅਗਰ ਲੇਬਰ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਨਰਿੰਦਰ ਮੋਦੀ ਨੂੰ ਬ੍ਰਿਟੇਨ ਬੁਲਾਉਣਾ ਉਸ ਦੀ ਨਿਤੀਗਤ ਪਹਿਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਉਹ ਜਿੱਤਦੇ ਹਨ ਤਾਂ ਭਾਰਤ ਦੀ ਯਾਤਰਾ ਉਨ੍ਹਾਂ ਦੀ ਪਹਿਲ ਹੋਵੇਗੀ।
ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਲੁਭਾਉਣ ਲਈ ਮਿਲੀਬੈਂਡ ਨੇ ਮੋਦੀ ਨੂੰ ਬ੍ਰਿਟੇਨ ਬੁਲਾਉਣ ਨੂੰ ਆਪਣੀ ਪਹਿਲ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਮੋਦੀ ਦੇ ਨਾਂ ਦੇ ਸਹਾਰੇ ਮਿਲੀਬੈਂਡ ਨੇ ਆਪਣੇ ਵਿਰੋਧੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਪ੍ਰਚਾਰ ਦਾ ਜਵਾਬ ਦਿੱਤਾ। ਕੈਮਰਨ ਨੇ ਤਿੰਨ ਦਿਨ ਪਹਿਲਾਂ ਆਪਣੇ ਪ੍ਰਚਾਰ 'ਚ ਕਿਹਾ ਸੀ ਕਿ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਵਾਲਾ ਏਸ਼ੀਆਈ ਮੂਲ ਦਾ ਪਹਿਲਾ ਵਿਅਕਤੀ ਉਨ੍ਹਾਂ ਦੀ ਪਾਰਟੀ 'ਚੋਂ ਹੋਵੇਗਾ। ਇਸ ਨਾਲ ਅਚਾਨਕ ਕੈਮਰਨ ਦੀ ਲੋਕਪ੍ਰਿਅਤਾ ਦਾ ਗ੍ਰਾਫ ਵਧਣ ਲੱਗਾ ਹੈ। ਪਰ ਮਿਲੀਬੈਂਡ ਨੇ ਮੋਦੀ ਦਾ ਨਾਂ ਲੈ ਕੇ ਭਾਰਤੀ ਮੂਲ ਦੇ ਲੋਕਾਂ 'ਚ ਥਾਂ ਬਣਾਈ ਹੈ। ਬ੍ਰਿਟੇਨ 'ਚ ਅਗਲੇ ਹਫਤੇ ਚੋਣਾਂ ਹੋਣ ਵਾਲੀਆਂ ਹਨ।
ਕਹਿਰ ਤੋਂ ਬਾਅਦ ਕਰਿਸ਼ਮਾ, ਤਿੰਨ ਦਿਨਾਂ ਬਾਅਦ ਮਲਬੇ ਦੇ ਹੇਠੋਂ ਨਿਕਲੀ ਜ਼ਿੰਦਗੀ (ਦੇਖੋ ਤਸਵੀਰਾਂ)
NEXT STORY