ਆਬੁਜਾ— ਨਾਈਜੀਰੀਆਈ ਫੌਜ ਨੇ ਬੋਕੋ ਹਰਮ ਇਸਲਾਮਿਕ ਅੱਤਵਾਦੀ ਸੰਗਠਨ ਦੇ ਚੰਗੁਲ 'ਚੋਂ ਇਕ ਫੌਜੀ ਮੁਹਿੰਮ 'ਚ ਸਾਂਬੀਸਾ ਜੰਗਲ 'ਚੋਂ 200 ਲੜਕੀਆਂ ਅਤੇ 93 ਮਹਿਲਾਵਾਂ ਨੂੰ ਬਚਾ ਲਿਆ ਹੈ। ਨਾਈਜਾਰੀਆਈ ਫੌਜ ਨੇ ਦੱਸਿਆ ਕਿ ਫੌਜ ਦੀਆਂ ਟੁਕੜੀਆਂ ਨੇ ਸਾਂਬੀਸਾ ਜੰਗਲ 'ਚੋਂ 200 ਲੜਕੀਆਂ ਤੇ 93 ਮਹਿਲਾਵਾਂ ਨੂੰ ਬਚਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਵਿਚ ਚਿਬੋਕ 'ਚੋਂ 13-14 ਅਪ੍ਰੈਲ ਨੂੰ ਅਗਵਾ ਕੀਤੀਆਂ ਸਕੂਲੀ ਲੜਕੀਆਂ ਸ਼ਾਮਿਲ ਹਨ ਜਾਂ ਨਹੀਂ, ਇਸ ਦੀ ਪੁੱਸ਼ਟੀ ਨਹੀਂ ਹੋ ਸਕੀ ਹੈ। ਨਾਈਜਾਰੀਆਈ ਫੌਜ ਨੇ ਅੱਤਵਾਦੀਆਂ ਵੱਲੋਂ ਚਲਾਏ ਜਾ ਰਹੇ ਤਿੰਨ ਕੈਂਪਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਬੋਕੋ ਹਰਮ ਨੇ ਇਸੇ ਮਹੀਨੇ ਨਾਈਜੀਰੀਆ ਦੇ ਬੋਰਨੋ ਦੇ ਚਿਬੋਕ 'ਚੋਂ 200 ਸਕੂਲੀ ਲੜਕੀਆਂ ਨੂੰ ਅਗਵਾ ਕਰ ਲਿਆ ਸੀ।
ਡਿਪਲੋਮੈਟਾਂ ਅਤੇ ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚਿਬੋਕ ਤੋਂ 100 ਕਿਲੋਮੀਟਰ ਦੂਰ ਜੰਗਲ 'ਚ ਕੁਝ ਲੜਕੀਆਂ ਨੂੰ ਕਰਕੇ ਰੱਖਿਆ ਗਿਆ ਹੈ। ਹਾਲਾਂਕਿ ਅਮਰੀਕੀ ਟੋਹੀ ਡਰੋਨ ਜਹਾਜ਼ ਉਨ੍ਹਾਂ ਨੂੰ ਲੱਭਣ 'ਚ ਅਸਫਲ ਰਿਹਾ ਹੈ। ਇਹ ਸਮੂਹ ਨਾਗਰਿਕਾਂ ਦੇ ਪ੍ਰਤੀ ਹਿੰਸਾ ਲਈ ਖਤਰਨਾਕ ਹੈ। ਉਸ ਨੇ ਇਸ ਸਾਲ ਦੀ ਸ਼ੁਰੂਆਤ 'ਚ ਜ਼ਿਆਦਾ ਖੇਤਰਾਂ 'ਤੇ ਕਬਜਾ ਕਰ ਲਿਆ ਸੀ ਪਰ ਬਾਅਦ 'ਚ ਨਾਈਜੀਰੀਆਈ, ਚਾਡ, ਨਾਈਜਰ ਅਤੇ ਕੈਮਰੂਨ ਦੀਆਂ ਫੌਜਾਂ ਦੀ ਕਾਰਵਾਈ 'ਚ ਪਿੱਛੇਲ ਹਟਣਾ ਪਿਆ ਹੈ।
ਇੰਡੋਨੇਸ਼ੀਆ 'ਚ 8 ਡਰੱਗ ਤਸਕਰਾਂ ਨੂੰ ਮਾਰੀ ਗੋਲੀ
NEXT STORY