ਇਸਲਾਮਾਬਾਦ— ਪਾਕਿਸਤਾਨ 'ਚ ਇਕ ਨਾਬਾਲਗ ਨਾਲ ਬਲਾਤਕਾਰ ਅਤੇ ਮੌਤ ਦੇ ਮਾਮਲੇ 'ਚ ਸਜਾ ਭੁਗਤ ਰਹੇ ਕੈਦੀ ਨੂੰ ਬੁੱਧਵਾਰ ਨੂੰ ਫਾਂਸੀ ਦੇ ਦਿੱਤੀ ਗਈ। ਅਧਿਕਾਰਤ ਸੂਤਰਾਂ ਮੁਤਾਬਕ ਅਬੱਦੁਲ ਗਫੂਰ ਨੂੰ ਪੰਜਾਬ ਸੂਬੇ ਦੇ ਵੇਹਾਰੀ ਸਥਿਤ ਜ਼ਿਲਾ ਜੇਲ 'ਚ ਫਾਂਸੀ 'ਤੇ ਲਟਕਾ ਦਿੱਤਾ ਗਿਆ। ਗਫੂਰ ਨੂੰ ਸਾਲ 1991 'ਚ 8 ਸਾਲ ਦੀ ਇਕ ਨਾਬਾਲਗ ਲੜਕੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਇਸੇ ਮਹੀਨੇ 6 ਅਪ੍ਰੈਲ ਨੂੰ ਗਫੂਰ ਦੀ ਸਜਾ ਮਾਫੀ ਦੀ ਪਟੀਸ਼ਨ ਨਾਮਨਜ਼ੂਰ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ 'ਚ ਮੰਗਲਵਾਰ ਨੂੰ ਵੀ ਦੋਹਰੇ ਹੱਤਿਆਕਾਂਡ ਦੇ ਮਾਮਲੇ 'ਚ ਮੌਤ ਦੀ ਸਜਾ ਪਾਏ ਮੁਨੀਰ ਹੁਸੈਨ ਨੂੰ ਫਾਂਸੀ ਦੇ ਦਿੱਤੀ ਗਈ ਸੀ।
...ਜਦੋਂ ਭਿਖਾਰੀਆਂ ਵਾਂਗ ਸੜਕ 'ਤੇ ਬੈਠੀਆਂ ਨਜ਼ਰ ਆਈਆਂ ਇਹ ਮਾਡਲਸ (ਦੇਖੋ ਤਸਵੀਰਾਂ)
NEXT STORY