ਕਾਬੁਲ— ਉੱਤਰੀ ਅਫਗਾਨਿਸਤਾਨ ਦੇ ਬਦਖਸ਼ਾਂ ਸੂਬੇ ਵਿਚ ਮੰਗਲਵਾਰ ਨੂੰ ਜ਼ਮੀਨ ਧਸਣ ਨਾਲ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਅਜੇ ਵੀ ਲਾਪਤਾ ਹਨ। ਆਫਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਅਬਦੁੱਲਾ ਹੁਮਾਯੂੰ ਦਹਿਕਾਨ ਨੇ ਕਿਹਾ ਕਿ ਇਹ ਘਟਨਾ ਖਵਾਹਾਂ ਜ਼ਿਲੇ ਦੇ ਝਾਰਬਾ ਪਿੰਡ ਦੀ ਹੈ।
ਦਹਿਕਾਨ ਨੇ ਕਿਹਾ ਕਿ ਉਨ੍ਹਾਂ ਦੇ ਅਨੁਮਾਨ ਮੁਤਾਬਕ ਲਗਭਗ 100 ਘਰ ਚਿੱਕੜ ਅਤੇ ਮਲਬੇ ਵਿਚ ਸਮਾ ਗਏ ਹਨ। ਘਟਨਾ 'ਚ ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਸਹੀ-ਸਹੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਬੇਹੱਦ ਮੁਸ਼ਕਿਲ ਹੈ। ਇਸ ਦੌਰਾਨ ਜ਼ਿਲਾ ਗਵਰਨਰ ਨੇ ਸਥਾਨਕ ਮੀਡੀਆ ਨੂੰ ਕਿਹਾ ਕਿ ਘਟਨਾ ਵਿਚ 50 ਤੋਂ ਵੱਧ ਪਿੰਡ ਵਾਲਿਆਂ ਦੀ ਮੌਤ ਹੋ ਗਈ ਹੈ।
ਬੀਤੇ ਸਾਲ ਮਈ ਵਿਚ ਕਾਬੁਲ ਤੋਂ 315 ਕਿਲੋਮੀਟਰ ਦੂਰ ਉੱਤਰ-ਪੂਰਬ ਵਿਚ ਪਹਾੜੀ ਸੂਬੇ ਫੈਜ਼ਾਬਾਦ ਵਿਚ ਜ਼ਮੀਨ ਧਸਣ ਦੀ ਇਕ ਘਟਨਾ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।
ਸਾਊਦੀ ਅਰਬ ਦੇ ਯੁਵਰਾਜ ਅਹੁਦੇ ਤੋਂ ਬਰਖਾਸਤ : ਸ਼ਾਹੀ ਫਰਮਾਨ
NEXT STORY