ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਨਵਾਜ਼ ਸ਼ਰੀਫ ਨੇ ਦੋ-ਪੱਖੀ ਸੰਬੰਧਾਂ ਨੂੰ ਵਧੀਆ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਅਸਫਲਤਾ ਦਾ ਭਾਂਡਾ ਭਾਰਤ ਦੇ ਸਿਰ ਭੰਨਦੇ ਹੋਏ ਕਿਹਾ ਕਿ ਉਨ੍ਹਾਂ ਦਾ ਗੁਆਂਢੀ ਦੇਸ਼ ਆਪਸੀ ਸੰਬੰਧਾਂ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਹੈ।
ਸ਼੍ਰੀ ਸ਼ਰੀਫ ਨੇ ਸਾਊਦੀ ਅਰਬ ਦੇ ਤਾਜ਼ਾ ਦੌਰੇ 'ਚ ਉਥੋਂ ਦੀ ਇਕ ਅਖਬਾਰ ਸਾਊਦੀ ਗਜ਼ਟ ਨੂੰ ਇੰਟਰਵਿਊ ਦਿੱਤੀ ਸੀ। ਇਹ ਇੰਟਰਵਿਊ ਅੱਜ ਪਾਕਿਸਤਾਨ ਦੀਆਂ ਅਖਬਾਰਾਂ 'ਚ ਪ੍ਰਕਾਸ਼ਿਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਚੰਗੇ ਸੰਬੰਧਾਂ ਦੀ ਪਾਕਿਸਤਾਨ ਦੀ ਖਾਹਿਸ਼ ਨੂੰ ਨਹੀਂ ਸਮਝਦਾ।
80 ਘੰਟੇ ਲੜੀ ਮੌਤ ਨਾਲ ਲੜਾਈ, ਆਖਿਰ ਜ਼ਿੰਦਗੀ ਨੇ ਕੀਤਾ ਸਜਦਾ (ਵੀਡੀਓ)
NEXT STORY