ਆਸਟਿਨ— ਆਪਣੇ ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਇਹ ਕੁੜੀ ਪ੍ਰੇਰਣਾਦਾਇਕ ਸਾਬਤ ਹੋ ਸਕਦੀ ਹੈ। ਇਕ ਵਾਰ ਮੋਟਾਪਾ ਆ ਜਾਵੇ ਤਾਂ ਫਿਰ ਉਸ ਤੋਂ ਖਹਿੜਾ ਛੁਡਾਉਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੋ ਜਾਂਦਾ ਹੈ ਪਰ 454 ਕਿਲੋ ਦੀ ਟੈਕਸਾਸ ਦੀ ਰਹਿਣ ਵਾਲਾ 34 ਸਾਲਾ ਮਾਇਰਾ ਰੋਸਲਸ ਨੇ ਇਸ ਨਾਮੁਮਕਿਨ ਕੰਮ ਨੂੰ ਮੁਮਕਿਨ ਕਰ ਦਿਖਾਇਆ। ਮਾਇਰਾ ਨੇ 10 ਨਹੀਂ 20 ਨਹੀਂ ਪੂਰੇ 363 ਕਿਲੋ ਭਾਰ ਘਟਾ ਕੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ।
ਭਾਰ ਘਟਾਉਣ ਦੀ ਪ੍ਰੇਰਣਾ ਮਾਇਰਾ ਨੂੰ ਇਕ ਘਟਨਾ ਤੋਂ ਬਾਅਦ ਮਿਲੀ। ਮਾਇਰਾ ਦੀ ਭੈਣ ਨੇ ਆਪਣੇ ਦੋ ਸਾਲਾ ਭਤੀਜੇ ਦੇ ਸਿਰ 'ਤੇ ਹੇਅਰ ਬਰੱਸ਼ ਮਾਰ ਦਿੱਤਾ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਇਰਾ ਦੀ ਭੈਣ ਨੂੰ 15 ਸਾਲਾਂ ਦੀ ਸਜ਼ਾ ਹੋਈ। ਇਸ ਲਈ ਮਾਇਰਾ ਨੇ ਬੱਚਿਆਂ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ, ਜਿਸ ਵਿਚ ਉਸ ਦਾ ਭਾਰ ਸਭ ਤੋਂ ਵੱਡਾ ਰੋੜਾ ਬਣ ਰਿਹਾ ਸੀ। ਸਾਲ 2011 ਤੋਂ ਮਾਇਰਾ ਹੁਣ ਤੱਕ ਪਤਲੀ ਹੋਣ ਲਈ 11 ਸਰਜਰੀਆਂ ਕਰਵਾ ਚੁੱਕੀ ਹੈ। ਹੁਣ ਉਸ ਦਾ ਭਾਰ 91 ਕਿਲੋ ਰਹਿ ਗਿਆ ਹੈ।
ਮਾਇਰਾ ਦਾ ਕਹਿਣਾ ਹੈ ਕਿ ਪਹਿਲਾਂ ਉਹ ਖਾਣ ਲਈ ਜਿਊਂਦੀ ਸੀ ਪਰ ਹੁਣ ਉਹ ਸਿਰਫ ਜਿਊਣ ਲਈ ਖਾਂਦੀ ਹੈ। ਭਾਰ ਘੱਟ ਕਰਨ ਤੋਂ ਬਾਅਦ ਮਾਇਰਾ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਬਿਲਕੁਲ ਠੀਕ ਹੋ ਗਈ ਹੈ। ਉਹ ਪੂਰੀ ਤਰ੍ਹਾਂ ਨਾਲ ਫਿੱਟ ਹੈ।
ਚਿਤਾਵਨੀ! ਅਗਲੇ ਹਫਤੇ ਫਿਰ ਦਹਿਲੇਗਾ ਨੇਪਾਲ
NEXT STORY