ਬੀਜਿੰਗ— ਅਧਿਆਪਕ ਨੂੰ ਪਿਤਾ ਤੋਂ ਵੀ ਉੱਪਰ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਇਸ ਅਧਿਆਪਕ ਨੇ ਕਲਾਸਰੂਮ ਵਿਚ ਨਾ ਸਿਰਫ ਆਪਣੀਆਂ ਹੱਦਾਂ ਪਾਰ ਕੀਤੀਆਂ, ਸਗੋਂ ਆਪਣੀ ਧੀ ਸਾਮਾਨ ਵਿਦਿਆਰਥਣ ਨਾਲ ਉਹ ਹਰਕਤ ਕੀਤੀ, ਜਿਸ ਦੀ ਵੀਡੀਓ ਨੂੰ ਦੇਖ ਕੇ ਸਾਰੇ ਸ਼ਰਮਸਾਰ ਹੋ ਗਏ। ਮਾਮਲਾ ਹੈ ਚੀਨ ਦਾ, ਜਿੱਥੇ ਇਕ ਅਧਿਆਪਕ ਨੂੰ ਕਲਾਸਰੂਮ ਵਿਚ ਆਪਣੀ 16 ਸਾਲਾ ਵਿਦਿਆਰਥਣ ਨਾਲ ਕਿੱਸ ਕਰਨ ਦੇ ਦੋਸ਼ ਵਿਚ ਨੌਕਰੀ ਤੋਂ ਕੱਢ ਦਿੱਤਾ ਗਿਆ। ਘਟਨਾ ਚੀਨ ਦੇ ਯੁਬੇਈ ਜ਼ਿਲੇ ਦੇ ਚੋਂਗਕਿੰਗ ਦੀ ਹੈ।
ਇਸ ਘਟਨਾ ਦੀ ਵੀਡੀਓ ਕਲਾਸਰੂਮ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਨੇ ਆਪਣੇ ਮੋਬਾਈਲਾਂ 'ਤੇ ਬਣਾਈ ਤੇ ਆਨਲਾਈਨ ਪੋਸਟ ਕਰਕੇ ਅਧਿਆਪਕ ਦੀ ਪੋਲ ਖੋਲ੍ਹ ਦਿੱਤੀ। 30 ਸਕਿੰਟਾਂ ਦੀ ਇਸ ਵੀਡੀਓ ਵਿਚ ਅਧਿਆਪਕ ਵਿਦਿਆਰਥਣ ਨੂੰ ਜ਼ਬਰਦਸਤੀ ਕਿੱਸ ਕਰਦਾ ਦਿਖਾਈ ਦਿੰਦਾ ਹੈ। ਵਿਦਿਆਰਥਣ ਪਰ੍ਹੇ ਹੋਣ ਦੀ ਕੋਸ਼ਿਸ਼ ਵੀ ਕਰਦੀ ਹੈ ਤੇ ਇਸ ਦਾ ਵਿਰੋਧ ਵੀ ਕਰਦੀ ਹੈ ਪਰ ਅਧਿਆਪਕ ਕਿੱਸ ਕਰਨ ਵਿਚ ਮਸਤ ਦਿਖਾਈ ਦਿੱਤਾ।
ਇਸ ਹੈਰਾਨ ਕਰਨ ਵਾਲੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ 'ਤੇ ਲੋਕਾਂ ਵਿਚ ਬਹਿਸ ਛਿੜ ਗਈ ਅਤੇ ਉਨ੍ਹਾਂ ਨੇ ਅਧਿਆਪਕ ਤੇ ਸਕੂਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ, ਜਿਸ ਤੋਂ ਬਾਅਦ ਅਧਿਆਪਕ ਨੂੰ ਨੌਕਰੀ ਤੋਂ ਕੱਢ ਗਿੱਤਾ ਗਿਆ।
ਬੇਹੋਸ਼ ਮਹਿਲਾ ਮਰੀਜ਼ਾਂ ਨਾਲ ਹਸਪਤਾਲ 'ਚ ਹੋਈ ਅਜਿਹੀ ਗੰਦੀ ਹਰਕਤ, ਸੁਣ ਹੋ ਜਾਓਗੇ ਸੁੰਨ (ਦੇਖੋ ਤਸਵੀਰਾਂ)
NEXT STORY