ਨਿਊਯਾਰਕ— ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਮਿਹਨਤ ਕਰਨ ਤੋਂ ਕੰਨੀਂ ਕਤਰਾਉਂਦੀ ਹੈ ਅਤੇ ਆਪਣਾ ਜ਼ਿਆਦਾਤਰ ਸਮਾਂ ਮੋਬਾਈਲਾਂ 'ਤੇ ਗੇਮਜ਼ ਖੇਡ ਕੇ ਜਾਂ ਫਿਰ ਫੇਸਬੁੱਕ 'ਤੇ ਗਾਲ੍ਹ ਦਿੰਦੀ ਹੈ, ਉੱਥੇ ਇਸ ਭਾਰਤੀ ਮੁੰਡੇ ਦੀ ਉਪਲੱਬਧੀ ਬੇਹੱਦ ਖਾਸ ਅਤੇ ਪ੍ਰੇਰਣਾਦਾਇਕ ਹੈ। ਮਹਿਜ਼ 19 ਸਾਲ ਦੀ ਉਮਰ ਵਿਚ ਆਈ. ਆਈ. ਟੀ. ਕਾਨਪੁਰ ਤੋਂ ਇੰਜ਼ੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਨੌਜਵਾਨ ਨੇ ਅਮਰੀਕਾ ਵਿਚ ਸਭ ਤੋਂ ਛੋਟੀ ਉਮਰ ਦੇ ਰਿਸਰਚ ਸਕਾਲਰ ਦੀ ਉਪਲੱਬਧੀ ਹਾਸਲ ਕੀਤੀ ਹੈ।
ਸਹਿਲ ਨਾਂ ਦੇ ਇਸ ਵਿਦਿਆਰਥੀ ਨੇ 2010 ਵਿਚ ਆਈ. ਆਈ. ਟੀ. ਐਂਟਰੈੱਸ ਦੀ ਪ੍ਰੀਖਿਆ ਵਿਚ ਟਾਪ ਕੀਤਾ ਸੀ ਤਾਂ ਉਸ ਦੀ ਉਮਰ ਸਿਰਫ 14 ਸਾਲ ਹੀ ਸੀ। ਉਸ ਨੇ 33ਵੀਂ ਆਲ ਇੰਡੀਆ ਰੈਂਕ ਹਾਸਲ ਕਰਕੇ ਦਿੱਲੀ ਵਿਚ ਟਾਪ ਕੀਤਾ। ਸਹਿਲ ਕੋਈ ਆਮ ਵਿਦਿਆਰਥੀ ਜਾਂ ਬੱਚਾ ਨਹੀਂ ਸੀ। ਜਿਸ ਉਮਰ ਵਿਚ ਬੱਚੇ ਬੋਲ ਨਹੀਂ ਪਾਉਂਦੇ ਸਨ, ਉਸ ਉਮਰ ਵਿਚ ਸਹਿਲ ਨੂੰ 100 ਤੱਕ ਦੇ ਪਹਾੜੇ ਜ਼ੁਬਾਨੀ ਯਾਦ ਸਨ। 6 ਸਾਲ ਦੀ ਉਮਰ ਵਿਚ ਉਸ ਨੇ ਐੱਚ. ਜੀ. ਵੇਲ ਦੀ ਪੂਰੀ ਟਾਈਮ ਮਸ਼ੀਨ ਪੜ੍ਹ ਲਈ ਸੀ। ਇਹੀ ਕਾਰਨ ਹੈ ਕਿ ਸਹਿਲ ਨੇ ਜ਼ਿੰਦਗੀ ਵਿਚ ਜੋ ਵੀ ਹਾਸਲ ਕੀਤਾ, ਉਮਰ ਤੋਂ ਪਹਿਲਾਂ ਕੀਤਾ।
ਹੁਣ ਸਹਿਲ ਅਗਸਤ ਵਿਚ 'ਹਾਈ ਐਨਰਜੀ ਪਾਰਟੀਕਲ' 'ਤੇ ਰਿਸਰਚ ਕਰਨ ਲਈ ਨਿਊਯਾਰਕ ਜਾਵੇਗਾ। ਸਹਿਲ ਨੂੰ ਅਮਰੀਕਾ ਦੇ ਨਿਊਯਾਰਕ ਸਥਿਤ ਸਟੋਨੀ ਬਰੂਕ ਯੂਨੀਵਰਸਿਟੀ ਵਿਚ ਪੀ. ਐੱਚ. ਡੀ. ਦੇ ਲਈ ਸਿਲੈਕਟ ਕੀਤਾ ਗਿਆ ਹੈ। ਸਹਿਲ ਅਮਰੀਕਾ ਦਾ ਸਭ ਤੋਂ ਛੋਟੀ ਉਮਰ ਦਾ ਪੀ. ਐੱਚ. ਡੀ. ਸਕਾਲਰ ਹੋਵੇਗਾ। ਇਸ ਦੌਰਾਨ ਹੁਣੇ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕੀ ਯੂਨੀਵਰਸਿਟੀ ਵਿਚ ਵੀ ਉਹ ਅਜਿਹਾ ਕਮਾਲ ਕਰੇਗਾ ਕਿ ਹਰ ਕੋਈ ਯਾਦ ਰੱਖੇਗਾ। ਪੜ੍ਹਾਈ ਤੋਂ ਇਲਾਵਾ ਸਹਿਲ ਨੂੰ ਖੇਡਾਂ ਅਤੇ ਫਿਲਮਾਂ ਦੇਖਣ ਵਿਚ ਵੀ ਕਾਫੀ ਰੁੱਚੀ ਹੈ।
ਹਿੱਟ ਹੈ ਇਸ ਅਰਬਪਤੀ ਦੀ ਹਰ ਅਦਾ, ਇਹ ਹੈ 'ਇੰਸਟਾਗ੍ਰਾਮ' ਦਾ ਨਵਾਂ ਬਾਦਸ਼ਾਹ (ਦੇਖੋ ਤਸਵੀਰਾਂ)
NEXT STORY