ਮੈਕਸੀਕੋ— ਇਸ ਨੂੰ ਜ਼ੁਲਮ ਦੀ ਹੱਦ ਨਾ ਕਹੀਏ ਤਾਂ ਕੀ ਕਹੀਏ। ਗਰੀਬ ਲੋਕ ਰੋਜ਼ੀ-ਰੋਟੀ ਕਮਾਉਣ ਲਈ ਦੂਜੇ ਇਨਸਾਨਾਂ ਦੇ ਨੌਕਰ ਬਣ ਜਾਂਦੇ ਹਨ ਅਤੇ ਫਿਰ ਨੌਕਰ ਤੋਂ ਕਦੋਂ ਉਹ ਜਾਨਵਰ ਬਣ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ। ਜੋ ਸਲੂਕ ਮਨੁੱਖ ਦੂਜੇ ਮਨੁੱਖ ਨਾਲ ਕਰਦਾ ਉਹ ਤਾਂ ਸ਼ਾਇਦ ਜਾਨਵਰਾਂ ਨਾਲ ਵੀ ਨਹੀਂ ਕਰਦਾ। ਪੈਸੇ ਵਾਲੇ ਲੋਕ ਨੌਕਰਾਂ ਨੂੰ ਆਪਣੀ ਜਾਗੀਰ ਸਮਝਦੇ ਹਨ ਤੇ ਫਿਰ ਲਿਖੀ ਜਾਂਦੀ ਹੈ ਜ਼ੁਲਮ ਦੀ ਉਹ ਬੇਰਹਿਮ ਦਾਸਤਾਂ, ਜਿਸ ਨੂੰ ਸੁਣ ਕੇ ਕਿਸੇ ਦਾ ਦਿਲ ਵੀ ਕੰਬ ਉੱਠੇਗਾ। ਮਾਮਲਾ ਹੈ ਮੈਕਸੀਕੋ ਦੇ ਸ਼ਹਿਰ ਓਡ੍ਰੇਲ ਦਾ, ਜਿੱਥੇ 22 ਸਾਲਾ ਲੜਕੀ ਜਿੰਦੂਰੀ ਡ੍ਰਾਈਕਲੀਨਿੰਗ ਦੀ ਦੁਕਾਨ 'ਤੇ ਕੰਮ ਕਰਦੀ ਸੀ। ਦੁਕਾਨ ਮਾਲਕਣ ਅਤੇ ਉਸ ਦੇ ਪਰਿਵਾਰ ਨੂੰ ਲੜਕੀ ਨੂੰ ਬੰਦੀ ਬਣਾ ਕੇ ਰੱਖ ਲਿਆ ਤੇ ਇੱਥੋਂ ਸ਼ੁਰੂ ਹੋ ਗਿਆ ਜ਼ੁਲਮਾਂ ਦਾ ਸਿਲਸਿਲਾ। ਉਸ ਤੋਂ 12-12 ਘੰਟੇ ਕੰਮ ਲਿਆ ਜਾਂਦਾ। ਉਹ ਸਾਰਾ ਦਿਨ ਕਪੜੇ ਪ੍ਰੈੱਸ ਕਰਦੀ ਤੇ ਉਸ ਨੂੰ ਸਿਰਫ ਇਕ ਵਕਤ ਦਾ ਖਾਣਾ ਦਿੱਤਾ ਜਾਂਦਾ ਤੇ ਕਈ ਵਾਰ ਉਹ ਵੀ ਨਹੀਂ। ਉਹ ਭੱਜ ਨਾ ਜਾਵੇ ਇਸ ਦੇ ਡਰੋਂ ਉਸ ਨੂੰ ਕੰਮ ਤੋਂ ਬਾਅਦ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ। ਉਸ ਦੀ ਮਾੜੀ ਜਿਹੀ ਗਲਤੀ ਦੀ ਸਜ਼ਾ ਉਸ ਦੇ ਸਰੀਰ 'ਤੇ ਗਰਮ ਪ੍ਰੈੱਸ ਲਗਾ ਦਿੱਤੀ ਜਾਂਦੀ।
ਆਪਣੇ 'ਤੇ ਹੋਏ ਇਸ ਤਸ਼ਦੱਦ ਦੀ ਸਾਰੀ ਕਹਾਣੀ ਆਪਣੀ ਬੇਰਹਿਮ ਮਾਲਕਣ ਦੀ ਕੈਦ ਤੋਂ ਰਿਹਾਅ ਹੋਈ ਜਿੰਦੂਰੀ ਨੇ ਖੁਦ ਦੱਸੀ। ਉਸ ਦੀ ਇਸ ਕਹਾਣੀ ਵਿਚ ਇਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਸੁਣਨ ਵਾਲੇ ਦੀਆਂ ਅੱਖਾਂ 'ਚੋਂ ਹੰਝੂ ਆਪਣੇ-ਆਪ ਵਹਿ ਤੁਰਦੇ ਹਨ। ਜਿੰਦੂਰੀ ਨੇ ਦੱਸਿਆ ਕਿ ਇਕ ਵਾਰ ਤਾਂ ਉਸ ਨੇ ਭੁੱਖ ਦੀ ਮਾਰੀ ਨੇ ਲਿਫਾਫਾ ਖਾਣਾ ਸ਼ੁਰੂ ਕਰ ਦਿੱਤਾ। ਜਿੰਦੂਰੀ ਦੇ ਸਰੀਰ ਦਾ ਇਕੱਲਾ-ਇਕੱਲਾ ਜ਼ਖਮ ਉਸ ਦੇ ਨਾਲ ਹੋਈ ਬੇਰਹਿਮੀ ਦੀ ਗਵਾਈ ਭਰਦਾ ਹੈ ਤੇ ਉਸ ਦੇ ਹੰਝੂਆਂ ਦੀ ਕਹਾਣੀ ਆਪ-ਮੁਹਾਰੇ ਬਿਆਨ ਕਰਦਾ ਹੈ। ਇਹ ਜ਼ੁਲਮ ਦੀ ਹੱਦ ਹੀ ਹੈ ਕਿ 22 ਸਾਲਾਂ ਦੀ ਜਿੰਦੂਰੀ ਇਕ ਬਜ਼ੁਰਗ ਔਰਤ ਵਰਗੀ ਦਿਖਾਈ ਦਿੰਦੀ ਹੈ। ਪੁਲਸ ਨੇ ਜਿੰਦੂਰੀ ਦੀ ਮਾਲਕਣ ਲੇਟਿਨਾ ਮੋਲਿਨਾ ਓਕਾ, ਉਸ ਦੀ ਭੈਣ ਫੈਨੀ ਮੋਲਿਨਾ, ਓਕਾ ਅਤੇ ਇਵੇਟ ਹਰਨਾਡੇਜ ਮੋਲਿਨਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਨੇਪਾਲ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 5489 ਤੋਂ ਟੱਪੀ
NEXT STORY