ਵਾਸ਼ਿੰਗਟਨ— ਭਾਰਤ ਨੇ ਅਮਰੀਕੀ ਕਾਂਗਰਸ ਵੱਲੋਂ ਗਠਿਤ ਇਕ ਕਮਿਸ਼ਨ ਦੀ ਰਿਪੋਰਟ 'ਤੇ ਤਿੱਖੀ ਕਾਰਵਾਈ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਰਿਪੋਰਟਾਂ ਦਾ ਗਿਆਨ ਨਹੀਂ ਲੈਂਦਾ ਹੈ। ਕਮਿਸ਼ਨ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਦੇ 2014 'ਚ ਸੱਤਾ 'ਚ ਆਉਣ ਤੋਂ ਬਾਅਦ ਦੇਸ਼ 'ਚ ਘੱਟ ਗਿਣਤੀ ਦੇ ਖਿਲਾਫ ਹਿੰਸਕ ਹਮਲੇ ਹੋਏ ਅਤੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਤਬਦੀਲ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਸਾਡਾ ਧਿਆਨ ਯੂ.ਐਸ.ਸੀ.ਆਈ.ਆਰ.ਐਫ. ਦੀ ਇਕ ਰਿਪੋਰਟ ਵੱਲ ਆਕਰਸ਼ਿਤ ਕੀਤਾ ਗਿਆ ਹੈ, ਜਿਸ ਵਿਚ ਭਾਰਤ 'ਚ ਧਾਰਮਿਕ ਸੁਤੰਤਰਤਾ 'ਤੇ ਫੈਸਲਾ ਸੁਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਭਾਰਤ, ਉਸ ਦੇ ਸੰਵਿਧਾਨ ਅਤੇ ਉਸ ਦੇ ਸਮਾਜ ਦੇ ਬਾਰੇ 'ਚ ਸੀਮਿਤ ਸਮਝ 'ਤੇ ਅਧਾਰਿਤ ਲਗਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਰਿਪੋਰਟ ਦਾ ਗਿਆਨ ਨਹੀਂ ਲੈਂਦੇ ਹਾਂ। ਆਪਣੀ 2015 ਦੀ ਸਾਲਾਨਾ ਰਿਪੋਰਟ 'ਚ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ (ਯੂ.ਐਸ.ਸੀ.ਆਈ.ਆਰ.ਐਫ) ਨੇ ਕਿਹਾ ਕਿ ਚੋਣਾਂ ਦੇ ਸਮੇਂ ਤੋਂ ਹੀ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਸੱਤਾਧਾਰੀ ਭਾਰਤੀ ਜਨਾਤ ਪਾਰਟੀ ਨਾਲ ਜੁੜੇ ਨੇਤਾਵਾਂ ਨੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਆਰ.ਐਸ.ਐਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੇ ਹਿੰਦੂ ਰਾਸ਼ਟਰਵਾਦੀ ਸਮੂਹਾਂ ਨੇ ਕਈ ਹਿੰਸਕ ਹਮਲੇ ਅਤੇ ਜ਼ਬਰਦਸੀ ਧਰਮਾਂਤਰਣ ਕੀਤੇ।
ਕਮਿਸ਼ਨ ਨੇ ਕਿਹਾ ਕਿ ਦੇਸ਼ ਦੇ ਬਹੁਲਤਾਵਾਦੀ ਅਤੇ ਧਰਮਨਿਰਪੱਖ ਲੋਕਤੰਤਰ ਦਾ ਦਰਜਾ ਰੱਖਣ ਦੇ ਬਾਵਜੂਦ ਭਾਰਤ ਨੂੰ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਅਪਰਾਧ ਹੋਣ 'ਤੇ ਨਿਆ ਪ੍ਰਦਾਨ ਕਰਨ 'ਚ ਲੰਬਾ ਸੰਘਰਸ਼ ਕਰਨਾ ਪਿਆ ਹੈ, ਜਿਸ ਨਾਲ ਦੰਡ ਮੁਕਤੀ ਦਾ ਮਾਹੌਲ ਬਣਿਆ ਹੈ। ਕਮਿਸ਼ਨ ਨੇ ਕਿਹਾ ਕਿ ਦਸੰਬਰ, 2014 'ਚ ਉੱਤਰ ਪ੍ਰਦੇਸ਼ 'ਚ 'ਘਰ ਵਾਪਸੀ' ਮੁਹਿੰਮ ਦੇ ਤਹਿਤ ਹਿੰਦੂ ਸਮੂਹਾਂ ਨੇ ਕ੍ਰਿਸਮਸ ਦੇ ਦਿਨ ਘੱਟੋ-ਘੱਟ 4,000 ਈਸਾਈ ਪਰਿਵਾਰਾਂ ਅਤੇ 1,000 ਮੁਸਮਿਲ ਪਰਿਵਾਰਾਂ ਨੂੰ ਜ਼ਬਰਦਸਤੀ ਹਿੰਦੂ ਧਰਮ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਥੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੋ ਵਾਰ ਭਾਰਤ 'ਚ ਧਾਰਮਿਕ ਸਹਿਣਸ਼ੀਲਤਾ ਦੀ ਜ਼ੋਰਦਾਰ ਹਮਾਇਤ ਕੀਤੀ ਹੈ।
ਮਲਬੇ ਹੇਠੋਂ ਸੁਣਦੀਆਂ ਰਹੀਆਂ ਬੱਚੇ ਦੀਆਂ ਚੀਕਾਂ, ਬਾਹਰ ਰੋਂਦੀ ਰਹੀ ਮਾਂ (ਦੇਖੋ ਤਸਵੀਰਾਂ)
NEXT STORY