ਇਸਲਾਮਾਬਾਦ— ਪਾਕਿਸਤਾਨ ਦੀ ਕਬਾਇਲੀ ਖੈਬਰ ਏਜੰਸੀ ਦੇ ਤਿਰਾਹ ਘਾਟੀ 'ਚ ਫੌਜੀ ਮੁਹਿੰਮ ਦੌਰਾਨ ਕਰੀਬ 27 ਅੱਤਵਾਦੀ ਮਾਰੇ ਗਏ ਹਨ। ਇਸ ਮੁਹਿੰਮ 'ਚ ਪੰਜ ਸੁਰੱਖਿਆ ਕਰਮਚਾਰੀਆਂ ਦੀ ਵੀ ਮੌਤ ਹੋ ਗਈ ਹੈ। ਸੁਰੱਖਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੁਰੱਖਿਆ ਬਲਾਂ ਨੇ ਜਿਵੇਂ ਹੀ ਅੱਤਵਾਦੀਆਂ ਦੇ ਕਬਜੇ ਵਾਲੇ ਇਸ ਇਲਾਕੇ 'ਚ ਕਦਮ ਰੱਖਿਆ, ਅੱਤਵਾਦੀਆਂ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਜਾਰੀ ਸੰਘਰਸ਼ ਤੋਂ ਬਾਅਦ ਫੌਜ ਨੇ ਕੁਝ ਹਿੱਸੇ ਨੂੰ ਆਪਣੇ ਕਬਜੇ 'ਚ ਲੈ ਲਿਆ ਹੈ।
ਇਸ ਇਲਾਕੇ 'ਚ 2010 ਤੋਂ ਤਹਰੀਕੇ-ਤਾਲਿਬਾਨ ਪਾਕਿਸਤਾਨ ਦੇ ਸਹਿਯੋਗੀ ਅੱਤਵਾਦੀ ਸੰਗਠਨ ਦਾ ਕਬਜਾ ਸੀ। ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਖਬਰ ਮੁਤਾਬਕ ਫੌਜ ਨੇ ਦੱਸਿਆ ਕਿ ਮੁਹਿੰਮ ਦੇ ਤਹਿਤ ਫੌਜ ਨੇ ਇਲਾਕੇ ਦੇ ਸੰਧਾਪਾਲ, ਟੋਰਧਾਰਾ, ਕਾਂਦਵਾਲਾ ਅਤੇ ਮੇਹਰਬਾਨ ਕੇਲੀ ਖੇਤਰ 'ਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਮੁਹਿੰਮ 'ਚ ਜਾਨ ਗੁਆਉਣ ਵਾਲੇ ਪੰਜ ਸੁਰੱਖਿਆ ਕਰਮਚਾਰੀਆਂ 'ਚ ਫੌਜ ਦਾ ਇਕ ਕੈਪਟਨ ਵੀ ਸ਼ਾਮਿਲ ਹੈ।
ਲਾਜਵਾਬ! ਮਹਿਜ਼ 19 ਦਿਨਾਂ 'ਚ ਖੜ੍ਹੀ ਕਰ ਦਿੱਤੀ 57 ਸਾਲਾ ਇਮਾਰਤ (ਦੇਖੋ ਤਸਵੀਰਾਂ)
NEXT STORY