ਪਟਿਆਲਾ : ਇਕ ਵਾਰ ਫਿਰ ਪੰਜਾਬ ਪੁਲਸ ਦੀ ਵਰਦੀ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਪਟਿਆਲਾ ਪੁਲਸ ਨੇ ਇਕ ਹੌਲਦਾਰ ਨੂੰ ਪਟਿਆਲਾ 'ਚ ਹੋਈਆਂ ਤਕਰੀਬਨ 70 ਚੋਰੀਆਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਇੰਨਾ ਹੀ ਨਹੀਂ ਪੁਲਸ ਨੇ ਗ੍ਰਿਫਤਾਰ ਕੀਤੇ ਗਏ ਇਸ ਹੌਲਦਾਰ ਪਾਸੋਂ ਦੋ ਕਿੱਲੋ ਸੋਨੇ ਦਾ ਸਮਾਨ, ਇਕ ਯੈਲੋ ਗੱਡੀ, ਦੋ ਰਿਵਾਲਵਰ ਅਤੇ 15 ਕਾਰਤੂਸ ਵੀ ਬਰਾਮਦ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹੌਲਦਾਰ ਤੋਂ 294 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਹੈ। ਪੁਲਸ ਦੋਸ਼ੀ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।
'ਨਾਨਕ ਸ਼ਾਹ ਫਕੀਰ' ਫ਼ਿਲਮ ਬਣਾਉਣ ਵਾਲੇ ਨਿਰਮਾਤਾ ਦੀ ਵੱਡੀ ਗ਼ਲਤੀ
NEXT STORY