ਖੰਨਾ (ਸੁਨੀਲ) - ਪੁਲਸ ਨੂੰ ਦਿੱਤੇ ਬਿਆਨਾਂ 'ਚ ਨਿਸ਼ਾ ਨੇ ਦੱਸਿਆ ਕਿ ਦਾਜ ਦੀ ਮੰਗ ਕਾਰਦਿਆਂ ਉਸਨੂੰ ਸੱਸ, ਸਹੁਰਾ ਅਤੇ ਪਤੀ ਨੇ ਰੱਸੀ ਨਾਲ ਬੰਨ੍ਹ ਕੇ ਕੁੱਟਿਆ। ਮੁਹੱਲੇ ਵਾਲਿਆਂ ਨੇ ਜਦ ਉਸਦਾ ਰੌਲਾ ਸੁਣੀਆਂ ਤੇ ਉਸਦੇ ਪੇਕੇ ਘਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਆ ਕੇ ਉਸਨੂੰ ਉਨ੍ਹਾਂ ਦੀ ਚੁੰਗਲ 'ਚੋਂ ਛੁਡਵਾਇਆ। ਨੀਸ਼ਾ ਮੁਤਾਬਕ ਉਸਦੇ ਵਿਆਹ ਮੌਕੇ ਮਾਪਿਆਂ ਨੇ 20 ਲੱਖ ਰੁਪਏ ਖਰਚ ਕੀਤੇ ਤੇ ਦਾਜ ਵੀ ਦਿੱਤਾ। ਵਿਆਹ ਤੋਂ ਬਾਅਦ ਉਸਦਾ ਪਤੀ ਬੀਮਾਰ ਹੋ ਗਿਆ, ਜਿਸ ਦੇ ਇਲਾਜ ਲਈ ਲੱਖਾਂ ਰੁਪਏ ਖਰਚ ਹੋਏ।
ਉਸਦੇ ਸਹੁਰਾ ਪਰਿਵਾਰ ਵਾਲੇ ਉਸਦੇ ਪਤੀ ਦੇ ਇਲਾਜ 'ਤੇ ਖਰਚ ਹੋਏ ਸਾਰੇ ਪੈਸਿਆਂ ਨੂੰ ਆਪਣੇ ਪੇਕੇ ਘਰ ਤੋਂ ਲਿਆਉਣ ਲਈ ਤੰਗ ਕਰਨ ਲੱਗੇ, ਜਿਸ ਕਾਰਨ ਉਸਦੀ ਕੁੱਟਮਾਰ ਕੀਤੀ ਜਾਂਦੀ ਸੀ। ਬੁੱਧਵਾਰ ਨੂੰ ਵੀ ਉਸਨੂੰ ਇਸੇ ਗੱਲ ਕਾਰਨ ਹੀ ਕੁੱਟਿਆ ਗਿਆ ਸੀ। ਪੁਲਸ ਨੇ ਦਾਜ ਲਈ ਤੰਗ ਕਰਨ ਦੇ ਦੋਸ਼ 'ਚ ਨਿਸ਼ਾ ਤਾਂਗੜੀ ਦੇ ਪਤੀ ਗੁਰਪ੍ਰੀਤ ਤਾਂਗੜੀ, ਸਹੁਰਾ ਵਰਿੰਦਰ ਤਾਂਗੜੀ ਤੇ ਸੱਸ ਸੁਰਿੰਦਰ ਤਾਂਗੜੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਕ ਲੱਤ ਲਈ ਸ਼ੁਭਰੀਤ ਦੀ ਮਿਹਨਤ ਦੇਖ ਰੋਕ ਨਾ ਸਕੋਗੇ ਤਾਰੀਫ ਦੇ ਲਫ਼ਜ਼ (ਵੀਡੀਓ)
NEXT STORY