ਜਲੰਧਰ- ਆਪਣੀ ਇਕ ਲੱਤ ਦੇ ਸਹਾਰੇ ਡਾਂਸ ਦਾ ਹੁਨਰ ਦਿਖਾ ਕੇ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀ ਸ਼ੁਭਰੀਤ ਕੌਰ ਘੁੰਮਣ ਜਿਮ ਵਿਚ ਕਿੰਨੀ ਮਿਹਨਤ ਕਰਦੀ ਹੈ, ਇਹ ਸ਼ਾਇਦ ਤੁਸੀਂ ਨਹੀਂ ਜਾਣਦੇ। ਪੂਰੀ ਦੁਨੀਆ ਇਹ ਜਾਣ ਚੁੱਕੀ ਹੈ ਕਿ ਇਕ ਲੱਤ ਨਾ ਹੋਣ ਦੇ ਬਾਵਜੂਦ ਸ਼ੁਭਰੀਤ 'ਚ ਕਿੰਨਾ ਟੈਲੇਂਟ ਹੈ। ਅਸੀਂ ਇਥੇ ਤੁਹਾਨੂੰ ਉਸ ਦੀ ਇਕ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ 'ਚ ਉਹ ਆਪਣੀ ਇਕ ਲੱਤ ਦੇ ਸਹਾਰੇ ਲੱਤ ਦੀ ਕਸਰਤ ਕਰਦੀ ਨਜ਼ਰ ਆ ਰਹੀ ਹੈ।
ਸ਼ੁਭਰੀਤ ਲਗਭਗ 91 ਕਿਲੋ ਭਾਰ ਆਪਣੀ ਇਕ ਲੱਤ ਦੇ ਸਹਾਰੇ ਝੱਲ ਰਹੀ ਹੈ। ਇਹ ਵੀਡੀਓ ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦਾ ਕੋਚ ਰਵੀ ਵੀ ਨਜ਼ਰ ਆ ਰਿਹਾ ਹੈ। ਸ਼ੁਭ ਫੇਸਬੁੱਕ ਪੇਜ 'ਤੇ ਆਪਣੇ ਜਿਮ ਦੀਆਂ ਅੱਜਕਲ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ, ਜਿਸ 'ਚ ਉਸ ਦੀ ਮਿਹਨਤ ਸਾਫ ਨਜ਼ਰ ਆ ਰਹੀ ਹੈ।
ਸਰਹੱਦ 'ਤੇ ਕੰਟੀਲੀਆਂ ਤਾਰਾਂ ਪਾਰ ਬੀ. ਐੱਸ. ਐੱਫ. ਦੀ ਨਿਗਰਾਨੀ 'ਚ ਕਣਕ ਦੀ ਕਟਾਈ
NEXT STORY